ਅਬੋਹਰ, 25 ਸਤੰਬਰ (ਸੁਖਜੀਤ ਸਿੰਘ ਬਰਾੜ)- ਬਾਰ ਐਸੋਸੀਏਸ਼ਨ ਅਬੋਹਰ ਦੇ ਅਹੁਦੇਦਾਰਾਂ ਵਲੋਂ ਕਾਂਗਰਸ ਪਾਰਟੀ ਦੇ ਵਿੰਗ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਨਵ-ਨਿਯੁਕਤ ਜ਼ਿਲ੍ਹਾ ਜਨਰਲ ਸਕੱਤਰ ਵਕੀਲ ਸਿਕੰਦਰ ਸਿੰਘ ਬਰਾੜ ਨੂੰ ਇਹ ਜ਼ਿੰਮੇਵਾਰੀ ਮਿਲਣ 'ਤੇ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਬਾਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ, ਜੁਆਇੰਟ ਸੈਕਟਰੀ ਅਨੁਜ ਕੁਮਾਰ, ਖ਼ਜ਼ਾਨਚੀ ਪਵਨ ਕੁਮਾਰ, ਸਾਬਕਾ ਪ੍ਰਧਾਨ ਰਜਨੀਤ ਸਿੰਘ ਫੋਰ, ਲਖਵਿੰਦਰ ਸਿੰਘ ਸਿੱਧੂ, ਬੀ.ਐੱਸ ਹੇਅਰ, ਜਸਕਰਨ ਸਿੰਘ ਬਰਾੜ, ਧਰਮਿੰਦਰ ਸਿੰਘ ਬਰਾੜ, ਹਰਿੰਦਰ ਸਿੰਘ ਸਿੱਧੂ, ਦਿਨੇਸ਼ ਰਜੋਰਾ, ਗੁਰਸੇਵਕ ਸਿੰਘ ਸਿੱਧੂ, ਹਰਜਿੰਦਰ ਸਿੰਘ ਰਾਣਾ, ਜਸਬੀਰ ਸਿੰਘ ਜੰਮੂ ਆਦਿ ਵਕੀਲ ਹਾਜ਼ਰ ਸਨ |