02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ’ਚ ਆਯੋਜਿਤ ਕੀਤਾ ਗਿਆ ਸਨਮਾਨ ਸਮਾਰੋਹ

ਅਬੋਹਰ, 2 ਨਵੰਬਰ(ਵਿਵੇਕ ਹੂੜੀਆ)-ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਅਬੋਹਰ ਲਈ ਇਹ ਬਹੁਤ ਹੀ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸੰਸਥਾ ਦੇ ਵਾਈਸ ਪ੍ਰਿੰਸੀਪਲ ਡਾ. ਰਹੀਸ਼ ਚੰਦ ਨੇ ਨਰਸਿੰਗ ਸਾਇੰਸਜ਼ ਵਿਚ ਡਾਕਟਰ ਆਫ਼ ਫ਼ਿਲਾਸਫ਼ੀ (ਪੀ.

Ad Position 21
No active advertisement
ਅਬੋਹਰ ਦੇ ਮੀਰਾ ਮੈਡੀਕਲ ਇੰਸਟੀਚਿਊਟ ਵਿਖੇ ਪੀ.ਐੱਚ.ਡੀ. ਦੀ ਉਪਾਧੀ ਪ੍ਰਾਪਤ ਕਰਨ ਵਾਲੇ ਵਾਈਸ ਪ੍ਰਿੰਸੀਪਲ ਡਾ. ਰਹੀਸ਼ ਚੰਦ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਡਾ.ਜੀ.ਐੱਸ. ਮਿੱਤਲ, ਪ੍ਰਬੰਧਕ ਅਤੇ ਸਟਾਫ਼ ਮੈਂਬਰ। ਅਜੀਤ ਤਸਵੀਰ 03-11-2026
ਅਬੋਹਰ, 2 ਨਵੰਬਰ(ਵਿਵੇਕ ਹੂੜੀਆ)-ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਅਬੋਹਰ ਲਈ ਇਹ ਬਹੁਤ ਹੀ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸੰਸਥਾ ਦੇ ਵਾਈਸ ਪ੍ਰਿੰਸੀਪਲ ਡਾ.ਰਹੀਸ਼ ਚੰਦ ਨੇ ਨਰਸਿੰਗ ਸਾਇੰਸਜ਼ ਵਿਚ ਡਾਕਟਰ ਆਫ਼ ਫ਼ਿਲਾਸਫ਼ੀ (ਪੀ.ਐੱਚ.ਡੀ.) ਦੀ ਉਪਾਧੀ ਸਫਲਤਾਪੂਰਵਕ ਪ੍ਰਾਪਤ ਕੀਤੀ ਹੈ। ਉਨ੍ਹਾਂ ਨੂੰ ਇਹ ਉਪਾਧੀ ਨਿਰਵਾਣ ਯੂਨੀਵਰਸਿਟੀ, ਜੈਪੁਰ (ਰਾਜਸਥਾਨ) ਵਲੋਂ ਪ੍ਰਦਾਨ ਕੀਤੀ ਗਈ ਹੈ। ਡਾ.ਰਹੀਸ਼ ਚੰਦ ਦੇ ਖੋਜ ਕਾਰਜ ਦਾ ਵਿਸ਼ਾ ‘ਅਬੋਹਰ, ਜ਼ਿਲ੍ਹਾ ਫ਼ਾਜ਼ਿਲਕਾ (ਪੰਜਾਬ) ਵਿਚ ਰਹਿਣ ਵਾਲੇ ਬਾਲਗਾਂ ਵਿਚ ਖ਼ੂਨਦਾਨ ਦੇ ਰੂਪ ’ਚ ਗਿਆਨ ਅਤੇ ਦ੍ਰਿਸ਼ਟੀਕੋਣ ’ਤੇ ਜਾਗਰੂਕਤਾ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ’ ਸੀ। ਉਨ੍ਹਾਂ ਦੀ ਖੋਜ ਦਾ ਮੁੱਖ ਮਨੋਰਥ ਖ਼ੂਨਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਪ੍ਰਾਪਤੀ ਦੀ ਖ਼ੁਸ਼ੀ ਵਿਚ ਮੀਰਾ ਮੈਡੀਕਲ ਇੰਸਟੀਚਿਊਟ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ.ਜੀ.ਐੱਸ. ਮਿੱਤਲ, ਐੱਮ.ਡੀ.ਐਡਵੋਕੇਟ ਸਮੀਰ ਮਿੱਤਲ, ਡਾਇਰੈਕਟਰ ਡਾ. ਸਾਹਿਲ ਮਿੱਤਲ, ਪ੍ਰਿੰਸੀਪਲ ਡਾ.ਰਾਮ ਸਰੂਪ ਸ਼ਰਮਾ, ਰੋਹਿਤ ਨਾਗਪਾਲ, ਜਗਮਿੰਦਰ ਕੌਰ, ਸਰੋਜ ਰਾਣੀ, ਅਦਿਤੀ, ਵਿਜੇ ਕੁਮਾਰ, ਅਮਨਦੀਪ ਕੌਰ, ਰਿੰਕੀ ਰਾਣੀ, ਤਿਰਲੋਕ ਸਿੰਘ, ਸੁਨੀਲ ਕੁਮਾਰ, ਸੰਜੋਗੀਤਾ, ਤਿਰਲੋਕ ਗੁਪਤਾ ਅਤੇ ਹੋਰ ਸਟਾਫ਼ ਮੈਂਬਰਾਂ ਨੇ ਡਾ. ਰਹੀਸ਼ ਚੰਦ ਨੂੰ ਸਨਮਾਨਿਤ ਕਰਦਿਆਂ ਵਧਾਈਆਂ ਦਿੱਤੀਆਂ। ਆਪਣੀ ਇਸ ਸਫਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਰਹੀਸ਼ ਚੰਦ ਨੇ ਇਸ ਦਾ ਸਿਹਰਾ ਆਪਣੇ ਪਰਿਵਾਰ, ਚੇਅਰਮੈਨ ਡਾ. ਜੀ.ਐੱਸ. ਮਿੱਤਲ, ਸਮੂਹ ਸਟਾਫ਼ ਅਤੇ ਆਪਣੇ ਗਾਈਡ ਡਾ. ਸ਼ਕਤੀ ਸਿੰਘ ਸੋਨੀ ਦੇ ਮਾਰਗਦਰਸ਼ਨ ਨੂੰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਭਰਾ ਸੂਰਿਆ ਪ੍ਰਕਾਸ਼ ਪਾਟੋਦੀਆ, ਭੈਣ ਇੰਦਰਾ ਦੇਵੀ ਅਤੇ ਪਤਨੀ ਮਿੱਤਲ ਰਾਣੀ ਸਮੇਤ ਪਰਿਵਾਰਕ ਮੈਂਬਰਾਂ ਨੇ ਵੀ ਖ਼ੁਸ਼ੀ ਸਾਂਝੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਤੋਂ ਪ੍ਰਭਾਤ ਫੇਰੀਆਂ ਅੱਜ
Ad Position 24