03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਬੋਹਰ ਮਾਰਕੀਟ ਕਮੇਟੀ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਕਿਸਾਨਾਂ ਨਾਲ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-09-2025
ਅਬੋਹਰ, 25 ਸਤੰਬਰ (ਵਿਵੇਕ ਹੂੜੀਆ)-ਅਬੋਹਰ ਮਾਰਕੀਟ ਕਮੇਟੀ ਚੇਅਰਮੈਨ ਉਪਕਾਰ ਸਿੰਘ ਜਾਖੜ ਦੀ ਪ੍ਰਧਾਨਗੀ ਹੇਠ ਕਾਟਨ ਫ਼ੈਕਟਰੀ ਮਾਲਕ, ਆੜ੍ਹਤੀ ਭਰਾਵਾਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ | ਮੀਟਿੰਗ ਵਿਚ ਮਾਰਕੀਟ ਕਮੇਟੀ ਸੈਕਟਰੀ ਅਮਨਦੀਪ ਸਿੰਘ ਕੰਗ , ਸੁਮਿਤ ਅਤਰੀ, ਗੌਤਮ ਚੋਪੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਇਸ ਮੌਕੇ ਕਿਸਾਨ ਜਥੇਬੰਦੀ ਤੋ ਗੁਣਵੰਤ ਸਿੰਘ ਪੰਜਾਵਾ, ਬੱਬਲ ਬੁੱਟਰ, ਨਿਰਮਲ ਸਿੰਘ, ਪਰਗਟ ਸਿੰਘ ਆੜ੍ਹਤੀ ਭਰਾਵਾਂ ਤੋਂ ਜਸਵਿੰਦਰ ਸਿੰਘ ਜੱਸੀ, ਗੁਲਸ਼ਨ ਕੁੱਕੜ, ਸੰਨ੍ਹੀ ਨਾਗਪਾਲ, ਰੰਜੀਵ ਰਹੇਜਾ, ਪਾਲ ਕੰਬੋਜ, ਅਮਰ ਕੰਬੋਜ ਕਾਟਨ ਫ਼ੈਕਟਰੀ ਮਾਲਕ ਮਨੀਸ਼ ਬਾਂਸਲ, ਜੰਨਤ ਬਾਂਸਲ, ਰਾਘਵ ਸ਼ਾਰਦਾ, ਅਭਿਸ਼ੇਕ ਬੱਠਲਾ, ਅਰਪਿਤ ਬੱਠਲਾ, ਅਮਣਯਾ ਕਾਟਨ ਸੋਨੂੰ ਜੱਗਾ, ਸਾਰਥਿਕ ਗੋਇਲ ਹਾਜ਼ਰ ਸਨ | ਕਿਸਾਨਾਂ ਨੇ ਨਰਮੇ ਦੀ ਹਰ ਢੇਰੀ ਦੀ ਬੋਲੀ ਕਰਨ ਦੀ ਮੰਗ ਕੀਤੀ | ਸਭ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਬੋਲੀ ਸ਼ੈੱਡ ਨੰਬਰ 1 ਤੋ 7, ਅਗਲੇ ਦਿਨ 8 ਤੋ 13, ਫੇਰ 7 ਤੋ 1, ਅਗਲੇ ਦਿਨ 13 ਤੋ 8 ਨੰਬਰ ਦੀ ਕੀਤੀ ਜਾਵੇਗੀ, ਤਾਂ ਜੋ ਹਰ ਕਿਸਾਨ ਨੂੰ ਫ਼ਸਲ ਦਾ ਸਹੀ ਮੁੱਲ ਮਿਲ ਸਕੇ | ਜੋ ਵੀ ਆੜ੍ਹਤੀ ਕਾਟਨ ਫ਼ੈਕਟਰੀ ਨਿਯਮ ਦੀ ਉਲੰਘਣਾ ਕਰੇਗਾ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਐਥਲੈਟਿਕਸ ਮੁਕਾਬਲਿਆਂ 'ਚ ਤਗਮੇ ਜਿੱਤੇ <br/> ਅਗਲੀ ਖ਼ਬਰ ਵਿਧਾਇਕ ਸਵਨਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
Ad Position 24