ਜਲਾਲਾਬਾਦ, 27 ਸਤੰਬਰ(ਕਰਨ ਚੁਚਰਾ)- ਸਥਾਨਕ ਬਾਗ਼ ਕਾਲੋਨੀ ਵਿਚ ਇਕ ਅਜੀਬੋ ਗ਼ਰੀਬ ਢੰਗ ਨਾਲ ਫ਼ਿਲਮੀ ਸਟਾਈਲ ਵਿਚ ਆਏ ਲੜਕਾ ਲੜਕੀ ਘਰ ਦੇ ਬਾਹਰ ਖੜ੍ਹੀ ਐਕਟੀਵਾ ਚੋਰੀ ਕਰਕੇ ਲੈ ਗਏ | ਚੋਰੀ ਦੀ ਇਹ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਹੈ | ਜਾਣਕਾਰੀ ਦਿੰਦਿਆਂ ਪੀੜਿਤ ਵਿਭੋਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਐਕਟੀਵਾ ਪੀ.ਬੀ. 22 ਕਊ 4640 ਖੜ੍ਹੀ ਸੀ ਜਿਸ ਨੂੰ ਫ਼ਿਲਮੀ ਅੰਦਾਜ਼ ਵਿਚ ਆਏ ਲੜਕਾ ਲੜਕੀ ਚੋਰੀ ਕਰਕੇ ਲੈ ਗਏ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ |