03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਰਾਸ਼ਟਰੀ ਏਕਤਾ ਦਿਵਸ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 01-11-2025
ਅਬੋਹਰ, 31 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਰਾਸ਼ਟਰੀ ਏਕਤਾ ਦਿਵਸ ਦੇ ਮੌਕੇ 'ਤੇ ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ ਦੀ ਅਗਵਾਈ ਹੇਠ ਅਬੋਹਰ ਦੇ ਪਟੇਲ ਪਾਰਕ ਗਲੀ ਨੰਬਰ 6 ਵਿਚ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਬੜੀ ਧੂਮਧਾਮ ਅਤੇ ਜਾਗਰੂਕਤਾ ਨਾਲ ਮਨਾਈ ਗਈ | ਪ੍ਰੋਗਰਾਮ ਦੇ ਮੁੱਖ ਮਹਿਮਾਨ ਬਾਰ ਐਸੋਸੀਏਸ਼ਨ ਅਬੋਹਰ ਦੇ ਸੀਨੀਅਰ ਵਕੀਲ ਦੇਸਰਾਜ ਕੰਬੋਜ, ਵਿਸ਼ੇਸ਼ ਮਹਿਮਾਨ ਨਿਸ਼ੁਲਕ ਯੋਗਾ ਕਲੱਬ ਦੇ ਪ੍ਰਧਾਨ ਸੁਰਿੰਦਰ ਬਿੱਲਾ ਪੱਟੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਲਲਿਤ ਸੋਨੀ, ਮੁੱਖ ਮੰਤਰੀ ਯੋਗਸ਼ਾਲਾ ਟਰੇਨਰ ਨਵਿੰਦਰ ਕੰਬੋਜ, ਸਾਬਕਾ ਐੱਸ.ਬੀ.ਆਈ. ਮੈਨੇਜਰ ਗੁਰਦੀਪ ਸਿੰਘ ਅਤੇ ਡਾਕਘਰ ਅਬੋਹਰ ਏਜੰਟ ਸੁਰਿੰਦਰ ਨਾਗਪਾਲ ਸਨ | ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਰਾਸ਼ਟਰ ਨੂੰ ਇੱਕਜੁੱਟ ਕਰਨ ਵਿਚ ਮਹੱਤਵਪੂਰਨ ਯੋਗਦਾਨ ਸੀ | ਵੱਲਭ ਭਾਈ ਪਟੇਲ ਨੇ 1947 ਤੋਂ 1950 ਤੱਕ ਭਾਰਤ ਦੇ ਉਪ ਪ੍ਰਧਾਨ ਮੰਤਰੀ ਤੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ | ਇਸ ਮੌਕੇ ਨਿਸ਼ੁਲਕ ਯੋਗਾ ਕਲੱਬ ਦੇ ਮੈਂਬਰ ਅਸ਼ੋਕ ਗੋਇਲ, ਚਿਮਨ ਲਾਲ ਗੁੰਬਰ, ਪਵਨ ਗਿਰਧਰ, ਕਾਂਸ਼ੀ ਰਾਮ, ਸਹਿਰਾਮ ਬੱਬਰ, ਪਟੇਲ ਪਾਰਕ ਸੁਧਾਰ ਸਭਾ ਦੇ ਮੈਂਬਰ ਰਾਜ ਕੁਮਾਰ ਬਜਾਜ, ਮਦਨ ਲਾਲ ਛਾਬੜਾ, ਰਾਜ ਕੁਮਾਰ ਪ੍ਰਣਾਮੀ, ਗੁਰਦਿੱਤਾ ਕੰਬੋਜ, ਪ੍ਰਵੀਨ ਕੁਮਾਰ, ਅਨੁਰਾਗ ਧਵਨ, ਕਿ੍ਸ਼ਨ ਜਿੰਦਲ, ਸਤਪਾਲ ਗਿਲਹੋਤਰਾ, ਜਗਦੀਸ਼ ਜੱਗੀ, ਰਾਜ ਕੁਮਾਰ ਸੁਖੀਜਾ, ਅਸ਼ਵਨੀ ਵਿੱਜ, ਰੌਸ਼ਨ ਲਾਲ ਕਵਾਤਰਾ, ਮਾਨਯੋਗ ਡਾ.ਜਗਜੀਤ ਕੰਬੋਜ, ਰਵੀਨੰਦਨ ਜਿੰਦਲ, ਸੁਰੇਸ਼ ਬਾਘਲਾ, ਵਿਜੇ ਕੁਮਾਰ ਆਦਿ ਹਾਜ਼ਰ ਸਨ | ਪ੍ਰਧਾਨ ਅਨੁਜ ਧਵਨ ਨੇ ਸਾਰਿਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕ ਪੈਨਸ਼ਨਰਜ਼/ਸਾਬਕਾ ਸੈਨਿਕ ਫੈਮਲੀ ਪੈਨਸ਼ਨਰਜ਼ ਲਈ ਕੈਂਪ 3 ਤੋਂ 17 ਤੱਕ ਅਗਲੀ ਖ਼ਬਰ ਗੁਰਪੁਰਬ ਦੇ ਸੰਬੰਧ 'ਚ ਨਗਰ ਕੀਰਤਨ 4 ਨੂੰ
Ad Position 24