ਫ਼ਾਜ਼ਿਲਕਾ, 2 ਨਵੰਬਰ (ਦਵਿੰਦਰ ਪਾਲ ਸਿੰਘ)-ਗੁਰੂ ਨਾਨਕ ਪਾਤਿਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਦੁਪਹਿਰ 1 ਵਜੇ ਗਊਸ਼ਾਲਾ ਰੋਡ ਤੋਂ ਨਗਰ ਕੀਰਤਨ ਸਜਾਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗਊਸ਼ਾਲਾ ਰੋਡ, ਬੱਤੀਆਂ ਵਾਲਾ ਚੌਂਕ, ਦਾਣਾ ਮੰਡੀ ਰੋਡ, ਮਲੋਟ ਚੌਂਕ, ਮਹਾਜਨ ਮਾਰਕੀਟ, ਬੱਸ ਸਟੈਂਡ ਰੋਡ, ਜ਼ਮੀਨਦੋਜ਼ ਦੇ ਨਾਲ ਲੱਗਦੀ ਸੜਕ, ਪੁਰਾਣੀ ਕਚਹਿਰੀ ਰੋਡ, ਹੋਟਲਾਂ ਬਾਜ਼ਾਰ, ਸਾਈਕਲ ਬਾਜ਼ਾਰ, ਸ਼ਾਸਤਰੀ ਚੌਂਕ, ਸਰਾਫ਼ਾ ਬਾਜ਼ਾਰ, ਚੌਂਕ ਘੰਟਾਘਰ, ਬਜਾਜੀ ਬਾਜ਼ਾਰ, ਪੁਰਾਣੀ ਅਬੋਹਰੀ ਰੋਡ, ਗਾਂਧੀ ਚੌਂਕ, ਰਾਮ ਕੀਰਤਨ ਸਭਾ ਮੰਦਿਰ ਰੋਡ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰੂ ਘਰ ਪੁੱਜੇਗਾ |