ਫਿਰੋਜ਼ਪੁਰ, 2 ਨਵੰਬਰ (ਸੁਖਵਿੰਦਰ ਸਿੰਘ)- ਹੈਰੋਇਨ ਪੀਂਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਸਿਟੀ ਥਾਣੇ ਦੇ ਹੌਲਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੌਰਾਨ-ਏ-ਗਸ਼ਤ ਪੁਲਿਸ ਪਾਰਟੀ ਨੇ ਸ਼ੇਖ਼ਾਂ ਵਾਲੀ ਬਸਤੀ ਦੇ ਟੋਏ ਵਿਚ ਸ਼ੱਕੀ ਹਾਲਾਤ ਵਿਚ ਬੈਠੇ ਨੌਜਵਾਨ ਨੂੰ ਦੇਖਿਆ ਅਤੇ ਜਾ ਕੇ ਨਾ ਪਤਾ ਪੁੱਛਿਆ ਅਤੇ ਉਸ ਨੇ ਮੰਨਿਆ ਕਿ ਉਹ ਹੈਰੋਇਨ ਪੀ ਰਿਹਾ ਹੈ | ਹੌਲਦਾਰ ਗੁਰਵਿੰਦਰ ਸਿੰਘ ਨੇ ਅਸ਼ੋਕ ਪੁੱਤਰ ਚੰਨਾ ਵਾਸੀ ਪਿੰਡ ਕੁੰਡੇ ਥਾਣਾ ਸਦਰ ਫਿਰੋਜ਼ਪੁਰ ਨੂੰ ਸਿਲਵਰ ਪੇਪਰ ਅਤੇ ਲਾਈਟਰ ਸਮੇਤ ਕਾਬੂ ਕਰਕੇ 21 ਐਨ.ਡੀ.ਪੀ.ਐੱਸ. ਐਕਟ ਤਹਿਤ ਸਿਟੀ ਥਾਣਾ ਫਿਰੋਜ਼ਪੁਰ ਵਿਚ ਮੁਕਦਮਾ ਦਰਜ ਕੀਤਾ |