12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਤਿੰਨ ਕਾਬੂ ਮੱਲਾਂਵਾਲਾ, 12 ਸਤੰਬਰ (ਗੁਰਦੇਵ ਸਿੰਘ)- ਪੁਲਿਸ ਥਾਣਾ ਆਰਿਫ਼ ਕੇ ਵਲੋਂ 3 ਮੁਲਜ਼ਮਾਂ ਨੂੰ ਨਸ਼ੀਲੀ ਵਸਤੂ ਦਾ ਸੇਵਨ ਕਰਦਿਆਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਸਬ-ਇੰਸਪੈਕਟਰ ਹਰਮਹਿਤਾਬ ਸਿੰਘ ਅਨੁਸਾਰ ਜਦ ਪੁਲਿਸ ਪਾਰਟੀ ਗਸ਼ਤ ਦੌਰਾਨ ਕਾਮਲ ਵਾਲਾ ਉਰਫ਼ ਮੁੱਠਿਆਂ ਬੰਨ੍ਹ ਵਾਲਾ ਕੋਲ ਪੁੱਜੀ ਤਾਂ ਤਿੰਨ ਵਿਅਕਤੀ ਕੁਝ ਨਸ਼ੀਲੀ ਵਸਤੂ ਸੁੰਘ ਰਹੇ ਸੀ ਜਿੰਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4.15 ਗ੍ਰਾਮ ਹੈਰੋਇਨ, ਲਾਈਟਰ, ਪੰਨੀ ਸਿਲਵਰ ਪੇਪਰ, 10 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮਾਂ ਦੀ ਪਹਿਚਾਣ ਰਵੇਲ ਉਰਫ਼ ਨਿਰਵੈਰ ਪੁੱਤਰ ਮੰਗਲ ਸਿੰਘ ਵਾਸੀ ਬਸਤੀ ਬੌਰੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ, ਗੁਰਦਿੱਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਗ਼ੁਲਾਮ ਪੱਤਰਾ ਥਾਣਾ ਲੱਖੋਂ ਕੇ ਬਹਿਰਾਮ ਤੇ ਮਨਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਕਸੂਰੀ ਗੇਟ ਫ਼ਿਰੋਜ਼ਪੁਰ ਸ਼ਹਿਰ ਥਾਣਾ ਸਿਟੀ ਫ਼ਿਰੋਜ਼ਪੁਰ ਵਜੋਂ ਹੋਈ ਹੈ ਜਿੰਨਾਂ ਖ਼ਿਲਾਫ਼ ਥਾਣਾ ਆਰਿਫ਼ ਕੇ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪਟਵਾਰੀ, ਕਾਨੂੰਨਗੋ ਤੇ ਰੈਵੀਨਿਊ ਅਫ਼ਸਰ ਯੂਨੀਅਨ ਫ਼ਿਰੋਜ਼ਪੁਰ ਦੀ ਹੋਈ ਸਥਾਪਨਾ

ਫ਼ਿਰੋਜ਼ਪੁਰ, 12 ਸਤੰਬਰ (ਕੁਲਬੀਰ ਸਿੰਘ ਸੋਢੀ)-ਸਰਕਾਰੀ ਦਫ਼ਤਰਾਂ ਵਿਚ ਸੇਵਾ-ਮੁਕਤ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਖੱਜਲ-ਖੁਆਰੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸੇਵਾ ਮੁਕਤ ਪਟਵਾਰੀਆਂ, ਕਾਨੂੰਨਗੋਆਂ ਤੇ ਰੈਵੀਨਿਊ ਅਫ਼ਸਰਾਂ ਦੀ ਮੀਟਿੰਗ ਬੀਤੇ ਦਿਨ ਗੁਰਦੁਆਰਾ ਸਾਰਾਗੜ੍ਹੀ ਵਿਖੇ ਹਰਮੀਤ ਵਿਦਿਆਰਥੀ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਖ਼ਾਸ ਤੌਰ ’ਤੇ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਫ਼ਿਰੋਜ਼ਪੁਰ, 12 ਸਤੰਬਰ (ਕੁਲਬੀਰ ਸਿੰਘ ਸੋਢੀ)-ਸਰਕਾਰੀ ਦਫ਼ਤਰਾਂ ਵਿਚ ਸੇਵਾ-ਮੁਕਤ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਖੱਜਲ-ਖੁਆਰੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸੇਵਾ ਮੁਕਤ ਪਟਵਾਰੀਆਂ, ਕਾਨੂੰਨਗੋਆਂ ਤੇ ਰੈਵੀਨਿਊ ਅਫ਼ਸਰਾਂ ਦੀ ਮੀਟਿੰਗ ਬੀਤੇ ਦਿਨ ਗੁਰਦੁਆਰਾ ਸਾਰਾਗੜ੍ਹੀ ਵਿਖੇ ਹਰਮੀਤ ਵਿਦਿਆਰਥੀ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਖ਼ਾਸ ਤੌਰ ’ਤੇ ਡੀ.ਸੀ. ਦਫ਼ਤਰ ਵਿਚ ਮੈਡੀਕਲ ਬਿੱਲਾਂ ਤੇ ਬਕਾਇਆ ਕੇਸਾਂ ਦੇ ਨਿਪਟਾਰੇ ’ਚ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ ਉਠਾਇਆ। ਆਗੂ ਸੰਤੋਖ ਸਿੰਘ ਤੱਖੀ ਨੇ ਸੇਵਾ-ਮੁਕਤ ਮਾਲ ਮੁਲਾਜ਼ਮਾਂ ਦੀ ਜਥੇਬੰਦੀ ਦੀ ਲੋੜ ’ਤੇ ਜ਼ੋਰ ਦਿੱਤਾ ਤੇ ਇਸ ਮੁੱਦੇ ’ ਤੇ ਜਸਬੀਰ ਸਿੰਘ ਸੈਣੀ, ਜਰਨੈਲ ਸਿੰਘ, ਜਸਵੰਤ ਸਿੰਘ, ਮੰਗਤ ਵਜੀਦਪੁਰੀ, ਦਲੀਪ ਸਿੰਘ ਤੇ ਬਲਜਿੰਦਰ ਸਿੰਘ ਸਮੇਤ ਹੋਰਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਸਰਬਸੰਮਤੀ ਨਾਲ ‘ਪਟਵਾਰੀ, ਕਾਨੂੰਨਗੋ ਤੇ ਰੈਵੀਨਿਊ ਆਫ਼ਿਸਰ ਯੂਨੀਅਨ ਫ਼ਿਰੋਜ਼ਪੁਰ’ ਦੀ ਸਥਾਪਨਾ ਕਰਦਿਆਂ ਜਸਵੰਤ ਸਿੰਘ, ਬਲਜਿੰਦਰ ਸਿੰਘ ਤੇ ਪਵਨ ਕੁਮਾਰ ਨੂੰ ਸਰਪ੍ਰਸਤ, ਗੁਰਤੇਜ ਸਿੰਘ ਗਿੱਲ ਨੂੰ ਚੇਅਰਮੈਨ ਤੇ ਜਸਬੀਰ ਸਿੰਘ ਸੈਣੀ ਨੂੰ ਪ੍ਰਧਾਨ ਥਾਪਿਆ ਗਿਆ। ਇਸ ਦੇ ਨਾਲ ਸੋਹਨ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਢੀਂਡਸਾ ਤੇ ਲਖਵੀਰ ਸਿੰਘ ਨੂੰ ਮੀਤ ਪ੍ਰਧਾਨ, ਸੰਤੋਖ ਸਿੰਘ ਤੱਖੀ ਨੂੰ ਜਨਰਲ ਸਕੱਤਰ, ਰਾਕੇਸ਼ ਕਪੂਰ ਨੂੰ ਖ਼ਜ਼ਾਨਚੀ, ਹਰਮੀਤ ਵਿਦਿਆਰਥੀ ਨੂੰ ਮੁੱਖ ਸਲਾਹਕਾਰ ਤੇ ਜਰਨੈਲ ਸਿੰਘ ਨੂੰ ਕਾਨੂੰਨੀ ਸਲਾਹਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਮੌਕੇ ਜਸਵਿੰਦਰ ਸਿੰਘ ਖੁੰਗਰ, ਸ਼ਿਵ ਕੁਮਾਰ, ਮਨਜੀਤ ਸਿੰਘ, ਜੁਗਰਾਜ ਸਿੰਘ, ਦੇਸ ਰਾਜ, ਪੂਰਨ ਸਿੰਘ, ਜਸਪਾਲ ਸਿੰਘ, ਜਗਨੰਦਨ ਸਿੰਘ, ਵਿਜੇ ਮੈਣੀ, ਰਾਮ ਸਿੰਘ, ਧਰਮ ਸਿੰਘ, ਅਸ਼ੋਕ ਸੇਠੀ, ਕੁਲਵੰਤ ਸਿੰਘ ਅਤੇ ਸੁਧੀਰ ਕੁਮਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਕੇ.ਐੱਮ. ਦੇ ਸੱਦੇ ’ਤੇ 14 ਸਤੰਬਰ ਨੂੰ ਬਿਜਲੀ ਬੋਰਡ ਦੇ ਉੱਚ ਅਧਿਆਕਰੀਆਂ ਦੇ ਦਫ਼ਤਰਾਂ ਅੱਗੇ ਗੂੰਜੇਗੀ ਕਿਸਾਨਾਂ ਦੀ ਆ... ਅਗਲੀ ਖ਼ਬਰ ਲਾਈਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਖ਼ੂਨਦਾਨ ਕੈਂਪ
Ad Position 24