ਜਨਮ ਦਿਨ ਮੁਬਾਰਕ
ਨਾਅ-ਸ਼ਿਵਯਾਂਸ਼ ਕੁਮਾਰ ਪਿਤਾ -ਪੰਕਜ ਕੁਮਾਰ ਮਾਤਾ -ਜੋਤੀ ਰਾਣੀ ਵਾਸੀ-ਫ਼ਿਰੋਜਪੁਰ ਸ਼ਹਿਰ
ਬਿਜਲੀ ਦੇ ਲੰਬੇ ਕੱਟਾਂ ਨੂੰ ਲੈ ਕੇ ਹਰਪ੍ਰੀਤ ਸਿੰਘ ਹੀਰੋ ਨੇ ‘ਆਪ’ ਸਰਕਾਰ ਨੂੰ ਘੇਰਿਆ
ਜ਼ੀਰਾ, 12 ਸਤੰਬਰ (ਰਜਨੀਸ਼ ਕਥੂਰੀਆ)- ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਪਾਵਰ ਕਾੱਮ ਦਫਤਰ ਪਟਿਆਲਾ ਵਲੋਂ ਲਗਾਏ ਜਾ ਰਹੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਸ.
ਹ
ਹਰਪ੍ਰੀਤ ਸਿੰਘ ਹੀਰੋ
13-09-2026
ਜ਼ੀਰਾ, 12 ਸਤੰਬਰ (ਰਜਨੀਸ਼ ਕਥੂਰੀਆ)- ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਪਾਵਰ ਕਾੱਮ ਦਫਤਰ ਪਟਿਆਲਾ ਵਲੋਂ ਲਗਾਏ ਜਾ ਰਹੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਨੂੰ ਲੈ ਕੇ ਆਪ ਸਰਕਾਰ ਨੂੰ ਘੇਰਿਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਸ.ਹੀਰੋ ਨੇ ਦੋਸ਼ ਲਗਾਇਆ ਕਿ ਸਰਕਾਰ ਲੰਬੇ ਤੇ ਬੇ-ਤਰਤੀਬੇ ਬਿਜਲੀ ਕੱਟਾਂ ਰਾਹੀਂ ਸੂਬੇ ਨੂੰ ਹਨੇਰੇ ਵਿਚ ਧੱਕ ਰਹੀ ਹੈ ਜਿਸ ਨਾਲ ਘਰੇਲੂ, ਉਦਯੋਗਿਕ ਤੇ ਖੇਤੀਬਾੜੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਹੀਰੋ ਨੇ ਦੋਸ਼ ਲਗਾਇਆ ਕਿ ਜ਼ੀਰਾ ਹਲਕੇ ਤੇ ਸੂਬੇ ਦੇ ਵਿਸ਼ਾਲ ਖੇਤਰਾਂ ਵਿਚ ਖਾਸ ਕਰਕੇ ਰਾਤ ਸਮੇਂ 10 ਤੋਂ 12 ਘੰਟੇ ਦੇ ਗੰਭੀਰ ਬਿਜਲੀ ਕੱਟ ਝੱਲਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਬਿਜਲੀ ਸੰਕਟ ਉਸ ਸਮੇਂ ਆਇਆ ਹੈ। ਜਦੋਂ ਸੂਬੇ ਦੀ ਸਿਖਰਲੀ ਬਿਜਲੀ ਮੰਗ 16,000 ਮੈਗਾਵਾਟ ਤੋਂ ਪਾਰ ਹੋ ਗਈ ਹੈ ਤੇ ਇਸ ਸੀਜ਼ਨ ਵਿਚ ਪਹਿਲਾਂ 17,452 ਮੈਗਾਵਾਟ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਚੁੱਕੀ ਹੈ ਜਿਸ ਨੇ ਬਿਜਲੀ ਸਪਲਾਈ ਵਿਚ ਵੱਡੀ ਘਾਟ ਨੂੰ ਬੇਪਰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਾਕਾਮੀ ਦਾ ਸਭ ਤੋਂ ਵੱਧ ਖਮਿਆਜ਼ਾ ਕਿਸਾਨ ਭਾਈਚਾਰੇ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਖੇਤੀਬਾੜੀ ਟਿਊਬਵੈੱਲ ਸਿੰਚਾਈ ਦੇ ਅਹਿਮ ਸਮੇਂ ਦੌਰਾਨ ਲੰਬੇ ਸਮੇਂ ਲਈ ਰਾਤ ਨੂੰ ਬਿਜਲੀ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਨਾਲ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ ਤੇ ਪਹਿਲਾਂ ਹੀ ਵਧਦੀਆਂ ਲਾਗਤਾਂ ਨਾਲ ਜੂਝ ਰਹੇ ਕਿਸਾਨਾਂ ’ਤੇ ਆਰਥਿਕ ਬੋਝ ਹੋਰ ਵਧ ਰਿਹਾ ਹੈ। ਸੰਕਟ ਦੀ ਗੰਭੀਰਤਾ ਨੂੰ ਉਜਾਗਰ ਕਰਦਿਆਂ ਹੀਰੋ ਨੇ ਦੱਸਿਆ ਕਿ ਪਿੰਡਾਂ ’ਚ ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਬਹੁਤ ਸਾਰੇ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਮੋਟਰ ਚਲਾਉਣ ਲਈ ਵੀ ਬਿਜਲੀ ਨਹੀਂ ਮਿਲਦੀ। ਹੀਰੋ ਨੇ ਅੱਗੇ ਕਿਹਾ ਕਿ ਜ਼ੀਰਾ ਦੇ ਸਥਾਨਕ ਵਪਾਰੀ ਤੇ ਛੋਟੇ ਉਦਯੋਗਿਕ ਯੂਨਿਟ ਵੀ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ। ਪ੍ਰਮੁੱਖ ਪ੍ਰਾਈਵੇਟ ਥਰਮਲ ਯੂਨਿਟਾਂ ਦੀ ਸਮਰੱਥਾ ਤੋਂ ਘੱਟ ਕਾਰਗੁਜ਼ਾਰੀ ਤੇ ਸੂਬਾਈ ਬਿਜਲੀ ਉਤਪਾਦਨ ਵਿਚ ਲਗਭਗ 1,500 ਮੈਗਾਵਾਟ ਦੀ ਦੱਸੀ ਜਾ ਰਹੀ ਘਾਟ ਕਾਰਨ ਉਦਯੋਗਿਕ ਯੂਨਿਟਾਂ ਨੂੰ ਬੁਨਿਆਦੀ ਕੰਮਕਾਜ ਚਲਾਉਣ ਲਈ ਮਹਿੰਗੇ ਡੀਜ਼ਲ, ਜਨਰੇਟਰ ਵਰਤਣੇ ਪੈ ਰਹੇ ਹਨ ਜਿਸ ਨਾਲ ਸਥਾਨਕ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਖਾਸ ਕਰਕੇ ਖੇਤੀਬਾੜੀ ਲਈ ਆਮ ਸਪਲਾਈ ਬਹਾਲ ਕਰਨ ਵਾਸਤੇ ਤੁਰੰਤ ਸਰਕਾਰੀ ਦਖਲ ਦੀ ਮੰਗ ਕਰਦਿਆਂ ਹੀਰੋ ਨੇ ਸਰਕਾਰ ਨੂੰ ਬਿਜਲੀ ਦੀ ਘਾਟ ਪੂਰੀ ਕਰਨ ਲਈ ਠੋਸ ਕਦਮਾਂ ਬਾਰੇ ਅਧਿਕਾਰਤ ਸਪੱਸ਼ਟੀਕਰਨ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜ਼ੀਰਾ ਹਲਕੇ ਅਤੇ ਫਿਰੋਜ਼ਪੁਰ ਖੇਤਰ ਵਿਚ ਬਿਜਲੀ ਸਪਲਾਈ ਜਲਦ ਬਹਾਲ ਨਾ ਕੀਤੀ ਗਈ ਤਾਂ ਅਕਾਲੀ ਦਲ ਜਨਤਕ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਵੀ ਪਿੱਛੇ ਨਹੀ ਹਟੇਗਾ।