12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਲਾਈਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਖ਼ੂਨਦਾਨ ਕੈਂਪ

ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)- ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਲਾਈਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਦੇ ਮਕਸਦ ਨਾਲ ਸ਼ਨੀਵਾਰ ਨੂੰ ਹੋਟਲ ਆਮੰਤਰਨ ਬਾਜ਼ਾਰ ਨੰਬਰ 2 ਫ਼ਿਰੋਜ਼ਪੁਰ ਕੈਂਟ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ 56 ਯੂਨਿਟ ਖੂਨ ਦਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਫ਼ਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)- ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਲਾਈਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਵਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਦੇ ਮਕਸਦ ਨਾਲ ਸ਼ਨੀਵਾਰ ਨੂੰ ਹੋਟਲ ਆਮੰਤਰਨ ਬਾਜ਼ਾਰ ਨੰਬਰ 2 ਫ਼ਿਰੋਜ਼ਪੁਰ ਕੈਂਟ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ 56 ਯੂਨਿਟ ਖੂਨ ਦਾਨ ਕੀਤਾ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਸਮਾਜਿਕ ਸੇਵਾ ਹੈ। ਕਿਸੇ ਸਿਹਤਮੰਦ ਵਿਅਕਤੀ ਵਲੋਂ ਕੀਤਾ ਗਿਆ ਖੂਨ ਦਾਨ ਕਿਸੇ ਲੋੜਵੰਦ ਮਰੀਜ਼ ਲਈ ਜਾਨ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਕੈਂਪ ਵਿਚ ਮਯੰਕ ਫਾਊਂਡੇਸ਼ਨ, ਭਗਵਤੀ ਐਕਸਪੋਰਟ ਰਾਈਸ, ਸਾਗਰ ਰਤਨਾ, ਨਿਰਵਾਣ ਇੰਡੇਨ ਗੈੱਸ ਏਜੰਸੀ, ਅਗਰਵਾਲ ਟਰੇਡਰਜ਼, ਛਬੀਲਾ ਐਮਪੋਰੀਅਮ, ਫ਼ਿਰੋਜ਼ਪੁਰ ਫਾਊਂਡੇਸ਼ਨ ਤੇ ਅਗਰਵਾਲ ਡੈਂਟਲ ਕਲੀਨਿਕ ਦਾ ਵਿਸ਼ੇਸ਼ ਸਹਿਯੋਗ ਰਿਹਾ। ਅਗਰਵਾਲ ਡੈਂਟਲ ਕਲੀਨਿਕ ਵਲੋਂ ਕੈਂਪ ਦੌਰਾਨ ਦੰਦਾਂ ਦੇ ਇਲਾਜ ਦਾ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਲੋਕਾਂ ਨੂੰ ਦੰਦਾਂ ਤੇ ਮੂੰਹ ਦੀ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਲਾਈਨਜ਼ ਕਲੱਬ ਫ਼ਿਰੋਜ਼ਪੁਰ ਬਾਰਡਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਖ਼ੂਨਦਾਨ ਕਰਨ ਵਾਲੇ ਸਾਰੇ 56 ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਕਲੱਬ ਮੈਂਬਰ ’ਚ ਲਾਈਨ ਆਸ਼ੀਸ਼ ਅਗਰਵਾਲ ਪ੍ਰਧਾਨ, ਐੱਮ.ਜੇ.ਐੱਫ. ਆਸ਼ੀਸ਼ ਸ਼ਰਮਾ, ਐਡਵੋਕੇਟ ਐੱਮ.ਐੱਮ.ਏ. ਇੰਚਾਰਜ, ਐੱਮ.ਜੇ.ਐੱਫ. ਰੋਹਿਤ ਗਰਗ ਚੇਅਰਪਰਸਨ ਲੀਓ ਕਲੱਬ, ਮਨਪ੍ਰੀਤ ਜੋਸਨ, ਗਗਨ ਜੋਸਨ, ਚੇਤਨ ਪਾਲ ਸਿੰਘ ਜੋਸਨ, ਹੇਮੰਤ ਮਿੱਤਲ, ਦੀਪਕ ਗੁਪਤਾ, ਗੌਰਵ ਲੂਥਰਾ, ਲਵ ਛਾਬੜਾ, ਅੰਕੁਰ ਚੋਪੜਾ ਨੇ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂੰਵਾਲਾ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਤਿੰਨ ਕਾਬੂ ਮੱਲਾਂਵਾਲਾ, 12 ਸਤੰਬਰ (ਗੁਰ... ਅਗਲੀ ਖ਼ਬਰ ਜਨਮ ਦਿਨ ਮੁਬਾਰਕ ਨਾਅ-ਸ਼ਿਵਯਾਂਸ਼ ਕੁਮਾਰ ਪਿਤਾ -ਪੰਕਜ ਕੁਮਾਰ ਮਾਤਾ -ਜੋਤੀ ਰਾਣੀ ਵਾਸੀ-ਫ਼ਿਰੋਜਪੁਰ ਸ਼ਹਿਰ ਬਿਜਲੀ ਦੇ ਲੰਬੇ...
Ad Position 24