03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੇਵਾਮੁਕਤ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਤੁਰੰਤ ਪਾਸ ਕੀਤੇ ਜਾਣ-ਪੈਨਸ਼ਨਰ ਐਸੋਸੀਏਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਮੰਡੀ ਲਾਧੂਕਾ, 3 ਨਵੰਬਰ (ਰਾਕੇਸ਼ ਛਾਬੜਾ)-ਸੇਵਾਮੁਕਤ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਪਿਛਲੇ ਪੰਜ ਮਹੀਨਿਆਂ ਤੋਂ ਪਾਸ ਨਾ ਹੋਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੈਨਸ਼ਨਰ ਐਸੋਸੀਏਸ਼ਨ ਪਾਵਰ ਕਾਮ ਅਤੇ ਟਰਾਂਸਮਿਸ਼ਨ ਫ਼ਾਜ਼ਿਲਕਾ ਮੰਡਲ ਦੇ ਪ੍ਰਧਾਨ ਹਰਭਜਨ ਲਾਲ ਕੰਬੋਜ, ਮੀਤ ਪ੍ਰਧਾਨ ਭਜਨ ਲਾਲ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਕੁਮਾਰ, ਪ੍ਰਚਾਰ ਸਕੱਤਰ ਰੰਗਾ ਸਿੰਘ ਜੇ ਈ ਅਤੇ ਦਲਜੀਤ ਸਿੰਘ ਨੇ ਕਿਹਾ ਹੈ ਫ਼ਾਜ਼ਿਲਕਾ ਦੇ ਮੁੱਖ ਮੈਡੀਕਲ ਦਫ਼ਤਰ ਦੇ ਵਿਚ ਸੇਵਾਮੁਕਤ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਪਿਛਲੇ ਪੰਜ ਮਹੀਨਿਆਂ ਤੋਂ ਪਾਸ ਨਹੀਂ ਹੋ ਰਹੇ ਹਨ, ਜਿਸ ਕਰਕੇ ਅੱਗੇ ਇਲਾਜ ਕਰਵਾਉਣ ਵਾਲੇ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਦੱਸਿਆ ਹੈ 20 ਮਈ 2025 ਤੋਂ ਲੈ ਕੇ 20 ਅਕਤੂਬਰ 2025 ਤੱਕ 50 ਦੇ ਕਰੀਬ ਮੈਡੀਕਲ ਬਿੱਲ ਬਕਾਇਆ ਪਏ ਹਨ | ਉਨ੍ਹਾਂ ਨੇ ਕਿਹਾ ਹੈ 27 ਅਕਤੂਬਰ ਨੂੰ ਫ਼ਾਜ਼ਿਲਕਾ ਦੇ ਮੁੱਖ ਮੈਡੀਕਲ ਅਫ਼ਸਰ ਨੂੰ ਇਕ ਪੱਤਰ ਦੇ ਕੇ ਸੇਵਾ ਮੁਕਤ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਪਾਸ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਹੈ ਜੇਕਰ ਉਕਤ ਦਫ਼ਤਰ ਵਲੋਂ 5 ਨਵੰਬਰ ਤੱਕ ਬਿੱਲ ਪਾਸ ਨਾ ਕੀਤੇ ਗਏ ਤਾਂ ਸੇਵਾਮੁਕਤ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਕੈਂਸਰ ਜਿਹੀ ਕਈ ਘਾਤਕ ਬਿਮਾਰੀ ਦਾ ਕਾਰਨ ਹੈ ਤੰਬਾਕੂ-ਸਿਵਲ ਸਰਜਨ ਡਾ. ਗੋਇਲ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਕੇ ਪੰਜਾਬੀਆਂ ਨਾਲ ਧੱਕੇਸ਼ਾਹੀ ਕੀਤੀ-ਕਿੰਗਪਾਲ...
Ad Position 24