03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੈਂਸਰ ਜਿਹੀ ਕਈ ਘਾਤਕ ਬਿਮਾਰੀ ਦਾ ਕਾਰਨ ਹੈ ਤੰਬਾਕੂ-ਸਿਵਲ ਸਰਜਨ ਡਾ. ਗੋਇਲ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਨਸ਼ੇ ਤੋਂ ਮੁਕਤ ਕਰਵਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ | ਡਾ. ਬਲਬੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਰੋਹਿਤ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਅਰਪਿਤ ਗੁਪਤਾ ਦੀ ਅਗਵਾਈ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਨਸ਼ੇ ਤੋਂ ਮੁਕਤੀ ਦਿਵਾਉਣ ਲਈ ਨਸ਼ਾ ਛੁਡਾਊ ਕੇਂਦਰ, ਪੁਨਰਵਾਸ ਕੇਂਦਰ, ਓਟ ਸੈਂਟਰ ਚੱਲ ਰਹੇ ਹਨ | ਮਾਸ ਮੀਡੀਆ ਵਿੰਗ ਫ਼ਾਜ਼ਿਲਕਾ ਵਲੋਂ ਪੰਜਾਬ ਰਾਜ ਨੋ ਤੰਬਾਕੂ ਦਿਵਸ ਦੇ ਸਬੰਧ ਵਿਚ ਐਮ.ਆਰ ਕਾਲਜ ਫ਼ਾਜ਼ਿਲਕਾ ਵਿਖੇ ਬੱਚਿਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਦੁਆਇਆ ਗਿਆ | ਇਸ ਸਮੇਂ ਐਮ.ਡੀ. ਮੈਡੀਸਨ ਡਾ. ਅਭੀਨਵ ਸਚਦੇਵਾ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ | ਡਾ. ਰੋਹਿਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਵਿਚ ਤੰਬਾਕੂ ਦੇ ਬੁਰੇ ਪ੍ਰਭਾਵਾਂ, ਤੰਬਾਕੂ ਐਕਟ ਅਤੇ ਇਨ੍ਹਾਂ ਤੋਂ ਬਚਣ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ | ਡਾ. ਅਭੀਨਵ ਨੇ ਦੱਸਿਆ ਕਿ ਤੰਬਾਕੂ ਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੇ ਸੇਵਨ ਕਰਨ ਨਾਲ ਸਾਹ, ਦਮਾ, ਚਮੜੀ ਰੋਗ, ਬਲੱਡ ਪ੍ਰੈਸ਼ਰ, ਸ਼ੂਗਰ, ਦਿਮਾਗ਼ੀ ਰੋਗ, ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ, ਗਰਭ ਦੌਰਾਨ ਪਲ ਰਹੇ ਬੱਚੇ ਨੂੰ ਮਾੜੇ ਪ੍ਰਭਾਵਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ | ਇਸ ਤੋਂ ਇਲਾਵਾ ਸਿਗਰਟ ਬੀੜੀ ਪੀਣ ਵਾਲੇ ਵਿਅਕਤੀ ਕਾਰਨ ਉਸ ਦੇ ਆਲ਼ੇ-ਦੁਆਲੇ ਜਾਂ ਪਰਿਵਾਰਕ ਮੈਂਬਰ, ਪੈਸਿਵ ਸਮੋਕਰ ਬਣ ਕੇ ਨੁਕਸਾਨ ਝੇਲਦੇ ਹਨ | ਸਿਗਰਟ ਬੀੜੀ ਪੀਣ ਵਾਲੇ ਵਿਅਕਤੀ ਦੁਆਰਾ ਛੱਡੇ ਗਏ ਧੰੂਏਾ ਵਿਚ ਕਈ ਤਰ੍ਹਾਂ ਦੀਆਂ ਗੰਦੀਆਂ ਗੈਸਾਂ ਅਤੇ ਬਿਮਾਰੀਆਂ ਹੁੰਦੀਆਂ ਹਨ ਜੋ ਕਿ ਸਿਗਰਟ ਬੀੜੀ ਨਾ ਪੀਣ ਵਾਲੇ ਵਿਅਕਤੀ ਦੇ ਸਰੀਰ ਅੰਦਰ ਜਾ ਕੇ ਬਹੁਤ ਨੁਕਸਾਨ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਅਰੁਣ ਨਾਰੰਗ ਨੇ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਸੇਵਾਮੁਕਤ ਮੁਲਾਜ਼ਮਾਂ ਦੇ ਮੈਡੀਕਲ ਬਿੱਲ ਤੁਰੰਤ ਪਾਸ ਕੀਤੇ ਜਾਣ-ਪੈਨਸ਼ਨਰ ਐਸੋਸੀਏਸ਼ਨ
Ad Position 24