13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਐਮੀਨੈਂਸ ਸਕੂਲ ਦੇ ਪਵਨ ਨੇ ਸਟੇਟ ਲੈਵਲ ਕਲਾ ਉਤਸਵ 'ਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ 'ਤੇ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ <br/>

Ad Position 21
No active advertisement
ਜੇਤੂ ਵਿਦਿਆਰਥੀ ਪਵਨ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪਿ੍ੰਸੀਪਲ ਹਰੀ ਚੰਦ ਕੰਬੋਜ ਅਤੇ ਸਕੂਲ ਸਟਾਫ਼ | ਅਜੀਤ ਤਸਵੀਰ <br/> 05-11-2025
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ ਪਿ੍ੰਸੀਪਲ ਹਰੀ ਚੰਦ ਕੰਬੋਜ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀ ਕਲਾ ਉਤਸਵ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਸਕੂਲ ਦੇ ਮੀਡੀਆ ਇੰਚਾਰਜ ਲੈਕਚਰਾਰ ਸੰਦੀਪ ਅਨੇਜਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਪਿਛਲੇ ਦਿਨੀਂ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਕਲਾ ਉਤਸਵ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ | ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਪਵਨ ਨੇ ਪੂਰੇ ਪੰਜਾਬ ਵਿਚ ਵੀਜ਼ੂਅਲ ਆਰਟ 3 ਡੀ ਸ਼੍ਰੇਣੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਪ੍ਰਤੀਯੋਗਤਾ ਜਿੱਤੀ ਅਤੇ ਨੈਸ਼ਨਲ ਲੈਵਲ ਪ੍ਰਤੀਯੋਗਤਾ ਲਈ ਕੁਆਲੀਫ਼ਾਈ ਕਰ ਲਿਆ | ਇਸ ਤਰ੍ਹਾਂ ਪਵਨ ਨੇ ਸਿਰਫ਼ ਸਕੂਲ ਦਾ ਹੀ ਨਹੀਂ, ਸਗੋਂ ਪੂਰੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਦਿੱਤਾ | ਪਵਨ ਦੀ ਇਸ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਜੇ ਸ਼ਰਮਾ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ | ਪਵਨ ਦੀ ਇਸ ਸਫਲਤਾ ਪਿੱਛੇ ਉਨ੍ਹਾਂ ਦੇ ਗਾਈਡ ਅਧਿਆਪਕ ਮੈਡਮ ਸੁਮਨ ਬਾਲਾ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਵਿਦਿਆਰਥੀ ਦੀ ਕਾਮਯਾਬੀ ਵਿਚ ਪੰਜਾਬੀ ਅਧਿਆਪਕ ਸੁਰਿੰਦਰ ਕੁਮਾਰ, ਵੋਕੇਸ਼ਨਲ ਅਧਿਆਪਕ ਜਸਕਰਨ ਸਿੰਘ, ਛੇਵੀਂ ਜਮਾਤ ਦੇ ਵਿਦਿਆਰਥੀਆਂ ਮੋਹਿਤ ਤੇ ਦਵਿੰਦਰ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਮਹਿੰਦਰ ਅਤੇ ਜਸ਼ਨ ਨੇ ਵੀ ਆਪਣਾ ਭਰਪੂਰ ਯੋਗਦਾਨ ਦਿੱਤਾ | ਅੱਜ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਪਿ੍ੰਸੀਪਲ ਹਰੀ ਚੰਦ ਕੰਬੋਜ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਹਾਰ ਪਾ ਕੇ ਅਤੇ ਤਾਲੀਆਂ ਵਜਾ ਕੇ ਜੇਤੂ ਵਿਦਿਆਰਥੀ ਪਵਨ ਅਤੇ ਗਾਈਡ ਅਧਿਆਪਕਾਂ ਦਾ ਸਵਾਗਤ ਕੀਤਾ ਗਿਆ | ਉਨ੍ਹਾਂ ਨੂੰ ਮੰਚ 'ਤੇ ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ | ਸੀਨੀਅਰ ਲੈਕਚਰਾਰ ਜੋਗਿੰਦਰ ਲਾਲ, ਵਿਕਾਸ ਡਾਗਾ, ਰਾਕੇਸ਼ ਜੁਨੇਜਾ, ਰਾਜੇਸ਼ ਤਨੇਜਾ, ਕਰਨਜੀਤ ਸਿੰਘ ਬਰਾੜ, ਧਰਮਿੰਦਰ ਗੁਪਤਾ, ਅਜੈ ਅਤੇ ਵਿਜੇ ਗੁਪਤਾ, ਵਿਕਾਸ ਛਾਬੜਾ, ਸੰਜੀਵ ਗਰੋਵਰ, ਰਮੇਸ਼ ਕੁਮਾਰ, ਮੈਡਮ ਸੁਮਨ ਬਾਲਾ, ਸੁਧਾ ਕਟਾਰੀਆ, ਮੀਨੂ, ਉਪਾਸਨਾ, ਰਮਨਦੀਪ ਕੌਰ, ਅਰਚਨਾ ਕਟਾਰੀਆ, ਇੰਦੂ ਬਾਲਾ, ਰੁਚੀ, ਸ਼ਿਪਰਾ, ਸੁਨੰਦਾ, ਸ਼ਾਲੂ, ਸੁਨੀਤਾ ਮੋਂਗਾ, ਪਾਇਲ ਅਤੇ ਹੋਰ ਸਾਰੇ ਸਟਾਫ਼ ਮੈਂਬਰਾਂ ਵਲੋਂ ਪਵਨ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੀ ਜੈਅੰਤੀ 'ਤੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਿਖੇ ਸ਼ਾਨਦਾਰ ਅਧਿਆਤਮਿਕ ਸਮਾਗਮ ਅਗਲੀ ਖ਼ਬਰ ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ 'ਚ ਸ਼ਰਧਾ ਨਾਲ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ <br/>
Ad Position 24