20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਗਤੀਵਿਧੀਆਂ ਜਾਰੀ-ਡਾ. ਰੋਹਿਤ ਗੋਇਲ <br/>

Ad Position 21
No active advertisement
ਅਜੀਤ ਡੈਸਕ 22-11-2025
ਫ਼ਾਜ਼ਿਲਕਾ, 21 ਨਵੰਬਰ (ਦਵਿੰਦਰ ਪਾਲ ਸਿੰਘ)-ਡਾ. ਰੋਹਿਤ ਗੋਇਲ ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਸੁਨੀਤਾ ਕੰਬੋਜ ਜ਼ਿਲ੍ਹਾ ਐਪੀਡਮੈਲੋਜਿਸਟ ਦੀ ਦੇਖਰੇਖ ਵਿਚ ਫ਼ਾਜ਼ਿਲਕਾ ਦੇ ਅਰਬਨ ਏਰੀਏ ਅਤੇ ਰੂਰਲ ਏਰੀਏ ਘਰਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ਵਿਚ ਅੱਜ ਵੀ ਡੇਂਗੂ ਵਿਰੁੱਧ ਹੱਲਾ ਬੋਲ ਮੁਹਿੰਮ ਜਾਰੀ ਹੈ | ਅੱਜ ਵੀ ਏਰੀਏ ਅਤੇ ਰੂਰਲ ਏਰੀਏ ਦੇ ਵੱਖ-ਵੱਖ ਸਕੂਲਾਂ ਵਿਚ ਡੇਂਗੂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ | ਡਾ. ਏਰਿਕ ਨੇ ਦੱਸਿਆ ਕਿ ਅੱਜ ਵੀ ਅਰਬਨ ਏਰੀਏ ਵਿਚ 8 ਟੀਮਾਂ ਵਲੋਂ ਹੋਟ ਸਪਾਟ ਅਤੇ ਹੋਰ ਖੇਤਰਾਂ ਰਾਮਦੇਵ ਨਗਰ, ਨਵੀਂ ਆਬਾਦੀ, ਰਾਧਾ ਸੁਆਮੀ ਕਾਲੋਨੀ, ਮਲਕਾਣਾ ਮੁਹੱਲਾ, ਜਟੀਆਂ ਮੁਹੱਲਾ, ਧੋਬੀਘਾਟ, ਸੁੰਦਰ ਨਗਰ ਵਿਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ | ਇਸ ਸਮੇਂ ਲਾਰਵਾ ਲੱਭ ਨੇ ਨਸ਼ਟ ਕਰਵਾਇਆ ਗਿਆ, ਸਪਰੇਅ ਅਤੇ ਫੌਗਿੰਗ ਕਰਵਾਈ ਗਈ | ਡਾ. ਸੁਨੀਤਾ ਨੇ ਦੱਸਿਆ ਕਿ ਡੇਂਗੂ ਦੂਸ਼ਿਤ ਏਡਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ | ਇਸ ਲਈ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ | ਵਿਨੋਦ ਖੁਰਾਨਾ, ਦਿਵੇਸ਼ ਕੁਮਾਰ ਅਤੇ ਵਿਕੀ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਬੁਖ਼ਾਰ, ਮਾਸ ਪੇਸ਼ੀਆਂ ਵਿਚ ਦਰਦ, ਅੱਖਾਂ ਪਿੱਛੇ ਦਰਦ, ਸਿਰ ਦਰਦ, ਚਮੜੀ ਤੇ ਦਾਣੇ ਅਤੇ ਮਸੂੜਿ੍ਹਆਂ ਅਤੇ ਨੱਕ ਵਿਚੋਂ ਖ਼ੂਨ ਆਵੇ ਤਾਂ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਟੈੱਸਟ ਅਤੇ ਇਲਾਜ ਕਰਵਾਓ | ਡੇਂਗੂ ਦਾ ਟੈੱਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਯੂਨੀਅਨ ਦੀ ਚੋਣ ਹੋਈ-ਭਜਨ ਲਾਲ ਕੰਬੋਜ ਪ੍ਰਧਾਨ ਬਣੇ <br/> ਅਗਲੀ ਖ਼ਬਰ ਕੁੱਟਮਾਰ ਕਰਕੇ ਜ਼ਖਮੀ ਕਰਨ ਵਾਲੀ ਅÏਰਤ ਖ਼ਿਲਾਫ਼ ਮਾਮਲਾ ਦਰਜ
Ad Position 24