19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਬੀ.ਐੱਸ.ਐਫ.ਵਲੋਂ ਦੇਸ਼ ਭਗਤੀ ’ਤੇ ਆਧਾਰਿਤ ਮੁਕਾਬਲੇ ਕਰਵਾਏ

ਫ਼ਾਜ਼ਿਲਕਾ, 19 ਅਗਸਤ (ਦਵਿੰਦਰ ਪਾਲ ਸਿੰਘ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਬੀ. ਐੱਸ.

Ad Position 21
No active advertisement
ਅਜੀਤ ਡੈਸਕ 20-08-2026
ਫ਼ਾਜ਼ਿਲਕਾ, 19 ਅਗਸਤ (ਦਵਿੰਦਰ ਪਾਲ ਸਿੰਘ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਬੀ.ਐੱਸ.ਐਫ.ਵਲੋਂ ਭਾਰਤੀ ਸੈਨਾ ਦੀਆਂ ਕੁਰਬਾਨੀਆਂ ਅਤੇ 1965/1971 ਦੀਆਂ ਜੰਗਾਂ ’ਤੇ ਆਧਾਰਿਤ ਕੁਇਜ਼ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ। ਇਸ ਦਾ ਮੁੱਖ ਮਨੋਰਥ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਜਾਗ੍ਰਿਤ ਕਰਨਾ ਸੀ। ਡਰਾਇੰਗ ਮੁਕਾਬਲੇ ਵਿਚ ਗੁਰਨੂਰ ਸਿੰਘ ਨੇ ਪਹਿਲਾ, ਰਚਿਤ ਕੁਮਾਰ ਨੇ ਦੂਜਾ ਅਤੇ ਵੰਸ਼ਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਹਰਸ਼ਿਕਾ, ਯਸ਼ਿਕਾ, ਰਵਨੀਤ ਕੌਰ ਅਤੇ ਸਮ੍ਰਿਧੀ ਨੂੰ ਸ਼ਲਾਘਾਯੋਗ ਪੁਰਸਕਾਰ ਮਿਲੇ। ਕੁਇਜ਼ ਮੁਕਾਬਲੇ ਵਿਚ ਇਸ਼ਿਤਾ ਨੇ ਪਹਿਲਾ, ਮੋਨਿਸ਼ ਨੇ ਦੂਜਾ ਅਤੇ ਤਮੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਐੱਸ . ਐਫ. ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਬੀ.ਐੱਸ.ਐਫ. ਅਧਿਕਾਰੀਆਂ ਅਤੇ ਕੈਪਟਨ ਅਮਿੱਤ ਸਿੰਘ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਅਗਨੀਵੀਰ ਭਰਤੀ ਰੈਲੀ ਦੇ ਦੂਜੇ ਦਿਨ ਫ਼ਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ 1000 ਨੌਜਵਾਨਾਂ ਨੇ ਲਿਆ ਹਿੱਸਾ
Ad Position 24