06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਐਨ. ਐੱਸ. ਐੱਸ. ਦਾ ਇਕ ਰੋਜ਼ਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 07-12-2025
ਬੱਲੂਆਣਾ, 6 ਦਸੰਬਰ (ਜਸਮੇਲ ਸਿੰਘ ਢਿੱਲੋਂ)-ਸਕੂਲ ਆਫ਼ ਐਮੀਨੈਂਸ ਰਾਮਸਰਾ ਵਿਖੇ ਐਨ.ਐੱਸ.ਐੱਸ ਦਾ ਇਕ ਰੋਜ਼ਾ ਕੈਂਪ ਦਾ ਆਯੋਜਨ ਕੀਤਾ ਗਿਆ | ਯੁਵਕ ਸੇਵਾਵਾਂ ਪੰਜਾਬ ਦੇ ਐਨ.ਐੱਸ.ਐੱਸ. ਵਿੰਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਵਿਚ ਸਿਲੈੱਕਟਿਡ ਐਨ.ਐੱਸ.ਐੱਸ.ਦੇ ਕੈਡੇਟਸ ਦਾ ਸਕੂਲ ਨੂੰ ਸਵੱਛ, ਸੁੰਦਰ ਅਤੇ ਸੋਹਣੀ ਦਿੱਖ ਪ੍ਰਾਪਤ ਕਰਦੇ ਬਣਾਉਣ ਲਈ ਸਮੇਂ-ਸਮੇਂ 'ਤੇ ਇਕ ਰੋਜ਼ਾ ਕੈਂਪ ਲਗਾਏ ਜਾਂਦੇ ਹਨ | ਇਸ ਕੜੀ ਅਧੀਨ ਸਕੂਲ ਆਫ਼ ਐਮੀਨੈਂਸ ਰਾਮਸਰਾ ਵਿਖੇ ਐਨ.ਐੱਸ.ਐੱਸ.ਦਾ ਤੀਸਰਾ ਕੈਂਪ ਸਕੂਲ ਦੇ ਇੰਚਾਰਜ ਸੁਭਾਸ਼ ਨਿਰਾਣੀਆ ਲੈਕਚਰਾਰ ਅਤੇ ਐਨ.ਐੱਸ.ਐੱਸ ਦੇ ਪ੍ਰੋਗਰਾਮ ਅਫ਼ਸਰ ਕਮ-ਕਾਮਰਸ ਲੈਕਚਰਾਰ ਪਵਨ ਕੁਮਾਰ ਦੀ ਅਗਵਾਈ ਵਿਚ ਸਕੂਲ ਦੇ ਐਨ.ਐੱਸ.ਐੱਸ.ਦੇ ਕੈਡੇਟਸ ਨੇ ਸਕੂਲ ਨੂੰ ਸਾਫ਼ ਬਣਾਉਣ ਵਿਚ ਆਪਣਾ ਸਹਿਯੋਗ ਦਿੱਤਾ | ਸਕੂਲ ਕੈਂਪਸ ਦੀ ਸਫ਼ਾਈ ਕੀਤੀ ਗਈ | ਕੰਧਾਂ ਦੇ ਨਾਲ ਉੱਗੇ ਫ਼ਾਲਤੂ ਘਾਹ ਫੂਸ ਨੂੰ ਪੁੱਟ ਕੇ ਸਾਫ਼ ਕੀਤਾ ਗਿਆ | ਸਕੂਲ ਦੇ ਆਲ਼ੇ-ਦੁਆਲੇ ਦੇ ਨਾਲ-ਨਾਲ ਖੇਡ ਮੈਦਾਨ ਨੂੰ ਵੀ ਸਾਫ਼ ਕੀਤਾ ਗਿਆ | ਇਸ ਸਮੇਂ ਸਕੂਲ ਵਿਚ ਲੱਗੇ ਸਾਰੇ ਪੌਦਿਆਂ ਨੂੰ ਪਾਣੀ ਦਿੱਤਾ ਗਿਆ | ਇਸ ਸਮੇਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ |

Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਨਿਰਮਾਤਾ ਬਾਬਾ ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ <br/> ਅਗਲੀ ਖ਼ਬਰ ਸੰਤ ਮਨਮੋਹਨ ਦਾਸ ਨੇ ਕਰਵਾਈ ਹਿੰਮਤਪੁਰਾ ਵਿਖੇ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ <br/>
Ad Position 24
No active advertisement