23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਬਲਾਕ ਲੈਵਲ ਮੈਥ ਮੇਲਾ ਕਰਵਾਇਆ <br/>

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਬਲਾਕ ਲੈਵਲ ਮੈਥ ਮੇਲੇ ਦੌਰਾਨ ਜਾਣਕਾਰੀ ਦਿੰਦੇ ਹੋਏ ਸਕੂਲ ਅਧਿਆਪਕ | ਅਜੀਤ ਤਸਵੀਰ <br/> 19-12-2025
ਫ਼ਾਜ਼ਿਲਕਾ, 18 ਦਸੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ ਬਲਾਕ ਲੈਵਲ (ਖੁਈਆਂ ਸਰਵਰ) ਮੈਥ ਮੇਲੇ ਦਾ ਆਯੋਜਨ ਕੀਤਾ ਗਿਆ | ਡਾ.ਨਵਜੀਤ ਕੌਰ ਸਰਾਂ (ਸਟੇਟ ਅਵਾਰਡੀ) ਦੀ ਯੋਗ ਅਗਵਾਈ ਹੇਠ ਵਿਸ਼ੇ ਨੂੰ ਰੁਚਿਕਰ, ਵਿਹਾਰਿਕ ਅਤੇ ਅਨੁਭਵਾਤਮਕ ਬਣਾਉਣ ਦੇ ਉਦੇਸ਼ ਨਾਲ ਮੈਥ ਮੇਲਾ ਬੜੇ ਉਤਸ਼ਾਹ ਅਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ | ਇਸ ਸਿੱਖਿਆਤਮਕ ਮੇਲੇ ਵਿਚ ਬਲਾਕ ਦੇ ਲਗਭਗ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਕੋਆਰਡੀਨੇਟਰ ਹੀਰਾ ਲਾਲ ਦੀ ਸੁਚੱਜੀ ਅਗਵਾਈ ਹੇਠ ਸਮੂਹ ਗਤੀਵਿਧੀਆਂ ਬੜੀ ਸਫਲਤਾ ਨਾਲ ਸੰਪੰਨ ਹੋਈਆਂ | ਉਨ੍ਹਾਂ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਕਿਹਾ ਕਿ ਗਣਿਤ ਸਿਰਫ਼ ਅੰਕਾਂ ਦਾ ਵਿਸ਼ਾ ਨਹੀਂ, ਬਲਕਿ ਇਹ ਤਰਕਸ਼ੀਲ ਸੋਚ, ਸਮੱਸਿਆ-ਹੱਲ ਕਰਨ ਦੀ ਯੋਗਤਾ ਅਤੇ ਜੀਵਨ ਕੌਸ਼ਲ ਵਿਕਸਿਤ ਕਰਨ ਦਾ ਮਜ਼ਬੂਤ ਸਾਧਨ ਹੈ | ਉਨ੍ਹਾਂ ਨੇ ਅਜਿਹੇ ਬਲਾਕ ਪੱਧਰੀ ਮੇਲਿਆਂ ਨੂੰ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਦੱਸਿਆ | ਮੇਲੇ ਦੀ ਯੋਜਨਾ ਅਤੇ ਸਫਲਤਾ ਵਿਚ ਮੈਥ ਵਿਭਾਗ ਦੀ ਭੂਮਿਕਾ ਵਿਸ਼ੇਸ਼ ਰਹੀ | ਇਸ ਉਪਰਾਲੇ ਨੂੰ ਸਫਲ ਬਣਾਉਣ ਵਿਚ ਸ੍ਰੀਮਤੀ ਰੰਜਨਾ ਰਾਣੀ, ਸ੍ਰੀਮਤੀ ਪ੍ਰਵੀਨ ਕੁਮਾਰੀ ਅਤੇ ਰੱਜਤ ਵਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ, ਜਦਕਿ ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਣਿਤਕ ਮਾਡਲ, ਚਾਰਟ, ਕਵਿਜ਼ ਅਤੇ ਪੱਜਲ਼ ਨਾਲ ਸੰਬੰਧਿਤ ਗਤੀਵਿਧੀਆਂ ਨੇ ਦਰਸ਼ਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ | ਵਿਦਿਆਰਥੀਆਂ ਨੇ ਆਤਮਵਿਸ਼ਵਾਸ ਨਾਲ ਆਪਣੇ ਪ੍ਰਾਜੈਕਟ ਪੇਸ਼ ਕਰਕੇ ਗਣਿਤ ਦੇ ਆਸਾਨ, ਦਿਲਚਸਪ ਅਤੇ ਵਰਤੋਂ ਯੋਗ ਪੱਖਾਂ ਨੂੰ ਬਾਖ਼ੂਬੀ ਦਰਸਾਇਆ | ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਸਨਮਾਨਿਤ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ ਇਨਾਮ ਵੰਡੇ ਗਏ | ਮਾਡਲਾਂ ਅਤੇ ਪ੍ਰਦਰਸ਼ਨਾਂ ਦਾ ਨਿਰਪੱਖ ਮੁਲਾਂਕਣ ਕਰਨ ਲਈ ਪਰਮਜੀਤ ਸਿੰਘ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀਮਤੀ ਚੰਦਰਕਲਾ ਅਤੇ ਸ੍ਰੀਮਤੀ ਸੁਖਦੀਪ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ | ਜੱਜਾਂ ਵਲੋਂ ਵਿਦਿਆਰਥੀਆਂ ਦੀ ਰਚਨਾਤਮਿਕਤਾ, ਵਿਸ਼ੇ ਦੀ ਸਮਝ ਅਤੇ ਪ੍ਰਸਤੁਤੀ ਕਰਨ ਦੀ ਉੱਚ ਪੱਧਰੀ ਪ੍ਰਸ਼ੰਸਾ ਕੀਤੀ ਗਈ | ਮੇਲੇ ਦੇ ਸਮਾਪਨ ਸਮੇਂ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ, ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਹੌਸਲੇ ਹੋਰ ਉੱਚੇ ਹੋ ਗਏ | ਅੰਤ ਵਿਚ ਸਕੂਲ ਪ੍ਰਸ਼ਾਸਨ ਵਲੋਂ ਮੇਲੇ ਵਿਚ ਭਾਗ ਲੈਣ ਵਾਲੇ ਸਾਰੇ ਸਕੂਲਾਂ, ਗਾਈਡ ਅਧਿਆਪਕਾਂ, ਵਿਦਿਆਰਥੀਆਂ ਅਤੇ ਸਹਿਯੋਗੀ ਸਟਾਫ਼ ਦਾ ਦਿਲੋਂ ਧੰਨਵਾਦ ਕੀਤਾ ਗਿਆ | ਇਹ ਬਲਾਕ ਲੈਵਲ ਮੈਥ ਮੇਲਾ ਨਿਸ਼ਚਤ ਹੀ ਗਣਿਤ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਇੱਕ ਪ੍ਰੇਰਣਾਦਾਇਕ ਅਤੇ ਯਾਦਗਾਰ ਕਦਮ ਸਾਬਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਲੱਖੋਵਾਲੀ ਤੋਂ ਆਮ ਆਦਮੀ ਦੇ ਉਮੀਦਵਾਰ ਸੁਮਿਤ ਕੁਮਾਰ ਡਿਪਲ ਜੇਤੂ <br/> ਅਗਲੀ ਖ਼ਬਰ ਮੈਂ ਪਿੰਡ ਵਾਸੀਆਂ ਦਾ ਸਦਾ ਰਿਣੀ ਰਹਾਂਗਾ-ਸਰਪੰਚ ਢਿੱਲੋਂ
Ad Position 24