ਮੰਡੀ ਲਾਧੂਕਾ, 18 ਦਸੰਬਰ(ਪੱਤਰ ਪ੍ਰੇਰਕ)-ਹਲਕਾ ਜਲਾਲਾਬਾਦ ਦੇ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਲੱਖੋਵਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਮਿਤ ਕੁਮਾਰ (ਡਿੱਪਲ ਕੰਬੋਜ) ਨੇ ਜਿੱਤ ਪ੍ਰਾਪਤ ਕੀਤੀ ਹੈ¢ ਇਸ ਮੌਕੇ ਤੇ ਚੋਣ ਨਤੀਜੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮਰਥਕਾਂ ਚ ਖ਼ੁਸ਼ੀ ਦੀ ਲਹਿਰ ਦੌੜ ਗਈ¢ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਜੇਤੂ ਉਮੀਦਵਾਰ ਡਿੱਪਲ ਕੰਬੋਜ ਅਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਵਧਾਈ ਦਿੱਤੀ ਗਈ¢ਇਸ ਮੌਕੇ ਤੇ ਸੁਮਿਤ ਕੁਮਾਰ ਡਿੱਪਲ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ੋਨ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ¢ ਇਸ ਮੌਕੇ ਤੇ ਪਿੰਡ ਰੰਗੀਲਾ ਦੇ ਸਰਪੰਚ ਪਰਮਜੀਤ ਕੌਰ ਸੈਣੀ, ਪਿੰਡ ਸਿੰਘੇ ਵਾਲਾ ਸੈਣੀਆਂ ਦੇ ਸਰਪੰਚ ਹਰਵਿੰਦਰ ਸਿੰਘ, ਪਿੰਡ ਬੁੱਧੋਕੇ ਦੇ ਸਰਪੰਚ ਵਿੰਦੂ ਕੰਬੋਜ, ਜੋਬਨਪ੍ਰੀਤ ਸਿੰਘ ਰੰਗੀਲਾ, ਦੀਪਾ ਕੰਬੋਜ ਢਾਣੀ ਮੋਹਰੀ ਰਾਮ, ਜੋਤੀ ਛੱਪੜੀਵਾਲਾ, ਜਸਕਰਨ ਸਿੰਘ ਸੈਣੀਆਂ, ਲਵਪ੍ਰੀਤ ਸਿੰਘ ਸੈਣੀਆਂ, ਬਲਦੇਵ ਸਿੰਘ ਸੈਣੀਆਂ, ਅਰਸ਼ਮੀਤ ਸਿੰਘ ਸੈਣੀਆਂ, ਪ੍ਰੇਮ ਕੰਬੋਜ ਸਾਬਕਾ ਸਰਪੰਚ ਤੇ ਹੋਰ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ¢