17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ 70 ਰਜਾਈਆਂ ਅਤੇ ਕੰਬਲ ਵੰਡੇ

Ad Position 21
No active advertisement
ਅਜੀਤ ਡੈਸਕ 20-12-2025
ਫ਼ਾਜ਼ਿਲਕਾ, 19 ਦਸੰਬਰ (ਦਵਿੰਦਰ ਪਾਲ ਸਿੰਘ)-ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈੱਲਫੇਅਰ ਸੁਸਾਇਟੀ ਸੇਵਾ ਦੇ ਖੇਤਰ ਵਿਚ ਉਲੇਖਯੋਗ ਅਤੇ ਸੇ੍ਰਸ਼ਠ ਕਾਰਜ ਕਰ ਰਹੀ ਹੈ | ਪੰਜਾਬ ਨੈਸ਼ਨਲ ਬੈਂਕ ਵੀ ਇਸ ਸੰਸਥਾ ਦੇ ਸੇਵਾ ਕਾਰਜਾਂ ਵਿਚ ਭਾਗੀਦਾਰ ਬਣਨਾ ਚਾਹੇਗਾ | ਇਹ ਵਿਚਾਰ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਅਤੇ ਫ਼ਾਜ਼ਿਲਕਾ ਦੇ ਸਰਕਲ ਹੈੱਡ ਨਵੀਨ ਗੁਪਤਾ ਨੇ ਅੱਜ ਇੱਥੇ ਸੁਸਾਇਟੀ ਦੇ ਸੱਤਵੇਂ ਸਾਲ ਦੇ ਚੌਥੇ ਰਜਾਈ ਅਤੇ ਕੰਬਲ ਵੰਡ ਪ੍ਰੋਗਰਾਮ ਦੌਰਾਨ ਪ੍ਰਗਟ ਕੀਤੇ | ਸ਼੍ਰੀ ਗੁਪਤਾ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਅਤੇ ਬੈਂਕ ਦੇ ਸੀਨੀਅਰ ਮੈਨੇਜਰ ਮਨੀਸ਼ ਮਿੱਤਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸੁਸਾਇਟੀ ਦੇ ਸਰਪ੍ਰਸਤ ਅਸ਼ੋਕ ਮੋਂਗਾ, ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਵਿੱਤ ਸਕੱਤਰ ਨਰੇਸ਼ ਮਿੱਤਲ, ਰਜਾਈ ਵੰਡ ਪ੍ਰੋਗਰਾਮ ਦੇ ਇੰਚਾਰਜ ਰਵੀ ਜੁਨੇਜਾ, ਉਪ ਪ੍ਰਧਾਨ ਨਰੇਸ਼ ਜੁਨੇਜਾ, ਸੁਸ਼ੀਲ ਗੁਪਤਾ, ਨੀਲਮ ਸਚਦੇਵਾ ਅਤੇ ਭਾਰਤ ਭੂਸ਼ਨ ਗਰਗ ਦੀ ਅਗਵਾਈ ਹੇਠ ਆਯੋਜਿਤ ਕੀਤੇ ਅੱਜ ਦੇ ਪ੍ਰੋਗਰਾਮ ਵਿਚ ਫ਼ਾਜ਼ਿਲਕਾ ਦੇ ਮੰਨੇ-ਪ੍ਰਮੰਨੇ ਸਮਾਜ ਸੇਵੀ ਸੁਭਾਸ਼ ਕਟਾਰੀਆ ਵੱਲੋਂ ਆਪਣੇ ਪੁਰਖਿਆਂ ਸਰਵ ਸ਼੍ਰੀ ਮੋਹਨ ਲਾਲ, ਬਖ਼ਤਾਵਰ ਲਾਲ ਅਤੇ ਮੇਹਰ ਚੰਦ ਕਟਾਰੀਆ ਦੀ ਯਾਦ ਵਿਚ, ਕਾਰੋਬਾਰੀ ਵਿਜੇ ਸਿੰਗਲਾ, ਸ਼੍ਰੀ ਸੱਤਿਆ ਸਾਈਾ ਕਮੇਟੀ ਫ਼ਾਜ਼ਿਲਕਾ ਵਲੋਂ ਰਵਿੰਦਰ ਰੰਗਬੁੱਲਾ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਾਬਕਾ ਸਕੱਤਰ ਸੁਭਾਸ਼ ਅਰੋੜਾ, ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਅਧਿਕਾਰੀ ਸੁਨੀਲ ਰਾਣਾ ਅਤੇ ਚੰਦਰਕਾਂਤ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਅਨੇਜਾ ਨੇ ਆਪਣੀ ਬੇਟੀ ਕੁਮਾਰੀ ਸ਼੍ਰੇਆ ਅਨੇਜਾ ਦੇ ਜਨਮ ਦਿਨ ਦੇ ਮੌਕੇ 'ਤੇ ਆਪਣਾ ਯੋਗਦਾਨ ਪਾਇਆ | ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ ਅਤੇ ਵਿੱਤ ਸਕੱਤਰ ਨਰੇਸ਼ ਮਿੱਤਲ ਨੇ ਦੱਸਿਆ ਕਿ ਅੱਜ ਦੇ ਵੰਡ ਪ੍ਰੋਗਰਾਮ ਵਿਚ ਕੁੱਲ 70 ਰਜਾਈਆਂ ਅਤੇ ਕੰਬਲ ਵੰਡੇ ਗਏ | ਇਸ ਪ੍ਰੋਗਰਾਮ ਵਿਚ ਸਮਾਜ ਸੇਵੀ ਕਿ੍ਸ਼ਨ ਤਨੇਜਾ, ਪ੍ਰਸਿੱਧ ਸੰਗੀਤਕਾਰ ਕਿ੍ਸ਼ਨ ਸ਼ਾਂਤ, ਮਹਿੰਦਰ ਤਿ੍ਪਾਠੀ, ਇੰਜੀਨੀਅਰ ਰਾਕੇਸ਼ ਭੂਸਰੀ, ਪਵਨ ਭਠੇਜਾ, ਡਾ. ਆਸ਼ਾ ਗੁੰਬਰ, ਨਰਿੰਦਰ ਅਗਰਵਾਲ, ਸੁਮਿਤ ਕੁਮਾਰ, ਸੁਰੇਸ਼ ਗਰਗ, ਰਮੇਸ਼ ਚੁਚਰਾ, ਸ਼ਸ਼ੀ ਚੁਚਰਾ, ਸੁਧੀਰ ਕਾਲੜਾ, ਮੋਹਨ ਲਾਲ ਦਾਮੜੀ, ਨੰਦ ਲਾਲ ਗੁਪਤਾ, ਜਗਦੀਸ਼ ਸਿਰੋਵਾ, ਅਸ਼ੋਕ ਸੁਧਾ, ਪਵਨ ਰਹੇਜਾ, ਵਿਪਿਨ ਸ਼ਰਮਾ ਅਤੇ ਤਿਲਕ ਰਾਜ ਮੈਣੀ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਨਵੀਨ ਗੁਪਤਾ ਅਤੇ ਪ੍ਰੋਜੈਕਟ ਦੇ ਸਪਾਂਸਰਾਂ ਨੂੰ ਸੁਸਾਇਟੀ ਦੇ ਵਫ਼ਦ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਦੋ ਲੁਟੇਰਿਆਂ ਨੇ ਦਿਨ-ਦਿਹਾੜੇ ਇਕ ਵਿਅਕਤੀ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼-ਲੋਕਾਂ ਦੀ ਮਦਦ ਨਾਲ ਲੁੱਟ ਤੋਂ ਬਚਿਆ ਪੀੜਤ... ਅਗਲੀ ਖ਼ਬਰ ਸਰਕਾਰੀ ਐਮ. ਆਰ ਕਾਲਜ ਦੇ 8 ਵਿਦਿਆਰਥੀਆਂ ਨੂੰ ਸ਼ਰਾਈਬਰ ਡਾਇਨੈਮਿਕ ਡੇਅਰੀਜ਼ ਪ੍ਰਾਈਵੇਟ ਲਿਮਟਿਡ ਵਲੋਂ ਦਿੱਤੀ ਗਈ ਸਕਾਲ...
Ad Position 24