17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਕਾਦੀਆਂ ਪਹੁੰਚੇ ਜਲਾਲਾਬਾਦ <br/>

Ad Position 21
No active advertisement
ਅਜੀਤ ਡੈਸਕ 20-12-2025
ਜਲਾਲਾਬਾਦ, 19 ਦਸੰਬਰ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅੱਜ ਜਲਾਲਾਬਾਦ ਵਿਖੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਮਾਤਾ ਦਾ ਸਵਰਗਵਾਸ ਹੋਣ ਦਾ ਦੁੱਖ ਸਾਂਝਾ ਕੀਤਾ¢ ਇਸ ਮੌਕੇ ਉਨ੍ਹਾਂ ਦੇ ਨਾਲ ਵੀਰਪਾਲ ਸਿੰਘ ਢਿੱਲੋਂ ਸੂਬਾ ਮੀਤ ਪ੍ਰਧਾਨ ਅਤੇ ਬਲਜਿੰਦਰ ਸਿੰਘ ਬੱਬੀ ਸੂਬਾ ਮੀਤ ਪ੍ਰਧਾਨ ਵੀ ਹਾਜ਼ਰ ਸਨ¢ ਉਨ੍ਹਾਂ ਮਨਪ੍ਰੀਤ ਸਿੰਘ ਸੰਧੂ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮਾਤਾ ਨੂੰ ਉਹ ਕਈ ਵਾਰ ਮਿਲੇ ਹਨ ਅਤੇ ਮਾਤਾ ਬਹੁਤ ਹੀ ਜ਼ਿਆਦਾ ਹੌਸਲੇ ਵਾਲੇ ਸਨ¢ ਉਨ੍ਹਾਂ ਦੇ ਜਾਣ ਦਾ ਸਾਨੂੰ ਸਭ ਨੂੰ ਘਾਟਾ ਪਿਆ ਹੈ¢ ਉਨ੍ਹਾਂ ਮਾਤਾ ਲਈ ਅਕਾਲ ਪੁਰਖ ਅੱਗੇ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਗੱਲ ਕੀਤੀ¢ ਪਰਿਵਾਰ ਵਲ਼ੋਂ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ¢ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਜਲਾਲਾਬਾਦ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਦਹੂਜਾ, ਰਣਜੋਧ ਸਿੰਘ ਸਰਪੰਚ, ਉਪਿੰਦਰ ਸਿੰਘ ਉੱਜਲ ਧਵਨ ਜ਼ਿਲ੍ਹਾ ਮੀਤ ਪ੍ਰਧਾਨ, ਤਜਿੰਦਰ ਸਿੰਘ ਲੱਕੀ ਸਿਡਾਨਾ, ਕਮਲਪ੍ਰੀਤ ਸਿੰਘ ਸੰਧੂ ਆਦਿ ਪਤਵੰਤੇ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਚੋਣਾਂ ਮਗਰੋਂ ਆਸ਼ੂ ਬੰਗੜ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਨਾਲ ਕੀਤਾ ਮੰਥਨ <br/> ਅਗਲੀ ਖ਼ਬਰ ਨਾਇਬ ਤਹਿਸੀਲਦਾਰ ਸ਼ਰੇਆਮ ਲੈ ਰਿਹਾ ਹੈ ਰਿਸ਼ਵਤ-ਸੰਧੂ <br/>
Ad Position 24