ਫਿਰੋਜ਼ਪੁਰ, 19 ਦਸੰਬਰ (ਸੁਖਵਿੰਦਰ ਸਿੰਘ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹਾਰਨ ਦੇ ਸਬੱਬ 'ਤੇ ਆਸ਼ੂ ਬੰਗੜ ਵਲੋਂ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਵੱਡਾ ਇਕੱਠ ਕਰਕੇ ਹੁਣ ਤੱਕ ਪਾਰਟੀ ਆਗੂਆਂ ਅਤੇ ਸਮੁੱਚੀ ਲੀਡਰ ਦਰਮਿਆਨ ਕੀ ਕੀ ਹੁਣ ਤੱਕ ਰਹੀਆਂ ਕਮੀਆਂ, 'ਤੇ ਮੰਥਨ ਕੀਤਾ ਗਿਆ | ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਕਿ ਵੋਟਰਾਂ ਦਾ ਦਿੱਤਾ ਫ਼ਤਵਾ ਸਿਰ ਮੱਥੇ ਅਤੇ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਫਿਰੋਜ਼ਪੁਰ ਦਿਹਾਤੀ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਚਾਰ ਸਾਲਾਂ ਦੇ ਭਵਿੱਖ ਵਿਚ ਜੋ-ਜੋ ਹੁਣ ਤੱਕ ਕਮੀਆਂ ਰਹੀਆਂ ਹਨ, ਉਹਨਾਂ ਨੂੰ ਥੋੜੇ੍ਹ ਸਮੇਂ ਵਿਚ ਹੀ ਦੂਰ ਕਰਕੇ ਇਕ ਵਧੀਆ ਸਥਿਤੀ ਬਣਾਈ ਜਾਏਗੀ | ਜਿਸ ਦੇ ਬਲਬੂਤੇ 'ਤੇ ਮਿਸ਼ਨ 2027 ਦੀਆਂ ਚੋਣਾਂ ਦਾ ਕਿਲਾ ਫ਼ਤਿਹ ਕਰਨ ਲਈ ਹਰ ਵਰਕਰ ਤੱਕ ਹਰ ਪਿੰਡ ਤੱਕ ਪਹੁੰਚ ਕਰਕੇ ਪੁਰਾਣੇ ਸਾਥੀਆਂ ਦੀ ਇੱਕਜੁੱਟਤਾ ਦੇ ਨਾਲ ਨਵੀਂ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢੀਂਡਸਾ, ਸੀਨੀਅਰ ਆਗੂ ਸੁਖਜੀਤ ਸਿੰਘ ਗੋਗੀ, ਜ਼ਿਲ੍ਹਾ ਵਾਈਸ ਚੇਅਰਮੈਨ ਐਸ.ਸੀ ਵਿੰਗ ਡਾ. ਕੁਲਦੀਪ ਸਿੰਘ ਧੀਰਾ ਪੱਤਰ ਫਿਰੋਜ਼ਪੁਰ, ਮਨੀਸ਼ ਕੁਮਾਰ ਸਲਿਆਣੀ, ਜਤਿੰਦਰ ਸਿੰਘ ਗੋਪੀ ਅÏਲਕ, ਸਤਨਾਮ ਸਿੰਘ ਢਿੱਲੋਂ ਫਰੀਦੇਵਾਲਾ, ਤਰਸੇਮ ਸਿੰਘ ਅਟਵਾਲ, ਨਿਸ਼ਾਨ ਸਿੰਘ ਅਰਮਾਨਪੁਰਾ, ਜੋਰਾ ਸਿੰਘ ਅਰਮਾਨਪੁਰਾ, ਤਰਸੇਮ ਸਿੰਘ ਸਰੋਆ, ਵੀਰ ਸਿੰਘ ਸਰਪੰਚ, ਨੀਟਾ ਸੋਢੀ, ਗੁਰਬਚਨ ਸਿੰਘ ਕਾਲਾ ਟਿੱਬਾ, ਮਹਿਤਾਬ ਸਿੰਘ ਸਿੱਧੂ, ਹਰਮਨ ਸਾਈਆਂ ਵਾਲਾ, ਬਲਜਿੰਦਰ ਸਿੰਘ ਥਿੰਦ, ਬਾਜ਼ ਸਿੰਘ ਐਮ.ਸੀ, ਇਕਬਾਲ ਸਿੰਘ ਸਰਪੰਚ, ਬਾਜ਼ ਸਿੰਘ ਫਰੀਦੇ ਵਾਲਾ, ਰਾਜਵੀਰ ਸਿੰਘ ਮਾਨੇ ਵਾਲਾ, ਅਮਰਜੀਤ ਸਿੰਘ ਭੰਗਾਲੀ ਨਰਾਇਣਗੜ੍ਹ, ਕਸ਼ਮੀਰ ਸਿੰਘ ਲੋਹਗੜ੍ਹ, ਬਲਕਾਰ ਸਿੰਘ , ਸ਼ਰਮਾ ਸਿੰਘ ਜਾਮਾ ਰਖਈਆ, ਗੁਰਪ੍ਰੀਤ ਸਿੰਘ ਮੁਦਕੀ, ਲੱਖਾ ਜੋਸਨ, ਸੁੱਖਾ ਸਿੰਘ ਜੋਧਪੁਰ, ਸਰਪੰਚ ਗੁਰਦੇਵ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ ਸੋਢੀ ਨਗਰ, ਪਲਵਿੰਦਰ ਕੌਰ ਸੋਢੀ ਨਗਰ, ਕੁਲਵੰਤ ਸਿੰਘ ਕੰਤਾ, ਡਾਕਟਰ ਗੁਰਮੀਤ ਸਿੰਘ, ਦੀਸ਼ਾ ਸਰਪੰਚ, ਗੁਰਪ੍ਰੀਤ ਸਿੰਘ ਟਿੱਬੀ, ਨਸੀਬ ਸਿੰਘ ਸਿੱਧੂ, ਜਸਵਿੰਦਰ ਸਿੰਘ ਭੰਬਾ ਹਾਜੀ, ਮਨਪ੍ਰੀਤ ਸਿੰਘ ਭੁੱਲਰ, ਗੋਰਾ ਸਰਪੰਚ, ਸਰਪੰਚ ਹਰਜੋਤ ਸਿੰਘ, ਗੁਰਬਚਨ ਸਿੰਘ ਸੋਨੰੂ, ਲੱਖਾ ਸਿੰਘ ਜੰਬਰ, ਜਸ਼ਨਦੀਪ ਸਿੰਘ ਚੰਗਾਲੀ, ਮਨਦੀਪ ਸਿੰਘ ਚੰਗਾਲੀ, ਦਲਜੀਤ ਸਿੰਘ ਬਿੱਟੂ , ਹਰਦੀਪ ਸਿੰਘ ਬਿੱਟੂ, ਮੁਖ਼ਤਿਆਰ ਸਿੰਘ ਸਰਪੰਚ, ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਪੂਰਨ ਸਿੰਘ ਖਾੜਾ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਸਰਪੰਚ ਮਹਾਲਮ, ਜਸਵੀਰ ਸਿੰਘ ਸਰਪੰਚ ਕੋਟਲਾ, ਦਵਿੰਦਰ ਸਿੰਘ ਸਰਪੰਚ, ਸਰਪੰਚ ਜਗਤਾਰ ਸਿੰਘ ਕੁੱਲਗੜ੍ਹੀ, ਦੇਸਾ ਸਿੰਘ ਮੈਂਬਰ, ਮਨਪ੍ਰੀਤ ਸਿੰਘ ਵਾਘੇ ਵਾਲਾ, ਆਸਾ ਸਿੰਘ ਫੱਤੂ ਵਾਲਾ, ਸਰਪੰਚ ਚੰਚਲ ਸਿੰਘ, ਸਰਪੰਚ ਮਲਕੀਤ ਸਿੰਘ, ਗੁਰਜੀਤ ਸਿੰਘ, ਸਰਪੰਚ ਅਮੀਰ ਸਿੰਘ, ਸਾਬਕਾ ਸਰਪੰਚ ਹਰਦੀਪ ਸਿੰਘ, ਸੁਮੇਲ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ,ਸਰਪੰਚ ਬਿਕਰ ਸਿੰਘ, ਸੁਖਦੇਵ ਸਿੰਘ, ਕਰਨ ਕੁਮਾਰ ਮਨਚੰਦਾ, ਸਰਪੰਚ ਸ਼ਮਸ਼ੇਰ ਸਿੰਘ ਮੋਕਮ ਖਾਂ, ਨਿੱਜੀ ਸਕੱਤਰ ਕਮਲ ਗਿੱਲ ਸੋਨੰੂ, ਪੀਏ ਤਰਨ ਬੁੱਟਰ ਤੋ ਇਲਾਵਾ ਹੋਰ ਵੀ ਹਾਜ਼ਰ ਸਨ |