17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 20-12-2025
ਫ਼ਾਜ਼ਿਲਕਾ, 19 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਕਾਸ਼ ਕੋਰ ਪਤਨੀ ਰਾਜ ਕੁਮਾਰ ਵਾਸੀ ਢਾਣੀ ਅੱਚਾੜਿਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ | ਜਿਸ ਦੇ ਪਤੀ ਦੀ ਮੌਤ ਸਾਲ 2021 ਨੂੰ ਹੋ ਗਈ ਤਾਂ ਉਹ ਆਪਣੇ ਲੜਕੇ ਨਾਲ ਆਪਣੇ ਘਰ ਰਹਿ ਰਹੀ ਹੈ | 12 ਦਸੰਬਰ ਨੂੰ ਉਹ 'ਤੇ ਉਸ ਦਾ ਲੜਕਾ ਵਿਆਹ ਦੇ ਪ੍ਰੋਗਰਾਮ 'ਤੇ ਪਿੰਡ ਜਮਾਲ ਕੇ ਗਏ ਸੀ | ਜਦੋਂ ਉਹ ਘਰ ਵਾਪਸ ਆਏ ਤਾਂ ਸਟੋਰ ਦੇ ਬੂਹੇ ਦਾ ਕੁੰਡਾ ਟੁੱਟਿਆ ਪਿਆ ਸੀ ਅਤੇ ਅੰਦਰ ਪੇਟੀ ਦਾ ਕੁੰਡਾ ਵੀ ਟੁੱਟਿਆ ਪਿਆ ਸੀ | ਜਿਸ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਪੇਟੀ ਵਿਚੋਂ 6 ਤੋਲੇ ਸੋਨੇ ਦੇ ਗਹਿਣੇ ਅਤੇ 30 ਤੋਲੇ ਚਾਂਦੀ ਦੇ ਗਹਿਣੇ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨੋਜ ਚੋਪੜਾ ਨੇ ਬੱਚਿਆਂ ਨੂੰ ਕੀਤਾ ਉਤਸ਼ਾਹਿਤ <br/> ਅਗਲੀ ਖ਼ਬਰ ਚੋਣਾਂ ਮਗਰੋਂ ਆਸ਼ੂ ਬੰਗੜ ਨੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਨਾਲ ਕੀਤਾ ਮੰਥਨ <br/>
Ad Position 24