ਅਬੋਹਰ, 21 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਇਲਾਕੇ ਦੇ ਅਰੋੜਵੰਸ਼ੀ ਆਗੂ ਡਾ.ਰਿਸ਼ੀ ਨਾਰੰਗ ਅਰੋੜਵੰਸ਼ ਟਰੱਸਟ ਦੇ ਪ੍ਰਧਾਨ ਬਣੇ ਹਨ | ਇਸ ਸਬੰਧੀ ਅੱਜ ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਟਰੱਸਟ ਦੇ 31 ਮੈਂਬਰਾਂ ਨੇ ਪ੍ਰਧਾਨਗੀ ਪਦ ਲਈ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ | ਜਿਸ ਵਿਚ ਡਾਕਟਰ ਰਿਸ਼ੀ ਨਾਰੰਗ ਨੂੰ 17 ਵੋਟਾਂ ਹਾਸਲ ਹੋਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਨਿਲ ਨਾਗਪਾਲ ਨੂੰ 14 ਵੋਟਾਂ ਹਾਸਲ ਹੋਈਆਂ | ਜਿਸ ਤਹਿਤ ਚੋਣ ਕਮੇਟੀ ਨੇ ਡਾਕਟਰ ਰਿਸ਼ੀ ਨਾਰੰਗ ਨੂੰ ਤਿੰਨ ਵੋਟਾਂ ਨਾਲ ਪ੍ਰਧਾਨਗੀ ਪਦ ਲਈ ਜੇਤੂ ਘੋਸ਼ਿਤ ਕੀਤਾ | ਡਾਕਟਰ ਰਿਸ਼ੀ ਨਾਰੰਗ ਨੇ ਜਿੱਤ ਉਪਰੰਤ ਅਰੋੜਵੰਸ਼ ਟਰੱਸਟ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਅਰੋੜਵੰਸ਼ ਭਾਈਚਾਰੇ ਦੀ ਤਰੱਕੀ ਲਈ ਹੋਰ ਵੱਧ ਚੜ੍ਹ ਕੇ ਕੰਮ ਕਰਨਗੇ ਅਤੇ ਅਬੋਹਰ ਦੇ ਅਰੁੱਟ ਜੀ ਚੌਂਕ ਨੇੜੇ ਸੜਕ ਨਿਰਮਾਣ ਨੂੰ ਸਭ ਤੋਂ ਪਹਿਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ | ਇਸ ਦੇ ਨਾਲ ਹੀ ਉਨ੍ਹਾਂ ਜਿੱਤ ਉਪਰੰਤ ਅਰੋੜਵੰਸ਼ ਚੌਂਕ ਵਿਖੇ ਪਹੁੰਚ ਕੇ ਅਰੁੱਟ ਜੀ ਨੂੰ ਸ਼ਰਧਾ ਦੇ ਫ਼ੁਲ ਵੀ ਭੇਟ ਕੀਤੇ | ਇਸ ਮੌਕੇ ਉਨ੍ਹਾਂ ਨਾਲ ਅਰੋੜਵੰਸ਼ ਸਭਾ ਦੇ ਪ੍ਰਧਾਨ ਟੀਟੂ ਛਾਬੜਾ, ਅਕਾਲੀ ਆਗੂ ਹਰਪਾਲ ਸਿੰਘ ਸੰਧੂ, ਵਪਾਰ ਮੰਡਲ ਦੇ ਪ੍ਰਧਾਨ ਸੁਰੇਸ਼ ਸਤੀਜਾ, ਪ੍ਰਵੀਨ ਚਾਵਲਾ, ਗੌਰਵ ਟੱਕਰ, ਸ਼ਿਵਰਾਜ ਗੋਇਲ ਆਦਿ ਹਾਜ਼ਰ ਸਨ |
ਡਾ.ਰਿਸ਼ੀ ਨਾਰੰਗ ਅਰੋੜਵੰਸ਼ ਟਰੱਸਟ ਦੇ ਪ੍ਰਧਾਨ ਬਣੇ <br/>
ਅਜੀਤ ਡੈਸਕ
22-12-2025