03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਰਹੱਦੀ ਪਿੰਡ ਘੁਬਾਇਆ ਦੇ ਆਦਿੱਤਿਆ ਵਧਵਾ ਨੇ ਤੀਰ-ਅੰਦਾਜ਼ੀ ਮੁਕਾਬਲੇ ਵਿਚ ਜਿੱਤਿਆ ਕਾਂਸੇ ਦਾ ਤਗਮਾ

ਮੰਡੀ ਘੁਬਾਇਆ, 3 ਨਵੰਬਰ (ਅਮਨ ਬਵੇਜਾ)-ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਘੁਬਾਇਆ ਦਾ ਕੌਮਾਂਤਰੀ ਤੀਰ-ਅੰਦਾਜ਼ ਆਦਿੱਤਿਆ ਵਧਵਾ ਨੇ ਆਪਣੀ ਸਟੀਕ ਨਿਸ਼ਾਨੇਬਾਜ਼ੀ ਕਾਰਨ ਦੁਨੀਆ ਵਿਚ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬੀਤੀ 30 ਅਕਤੂਬਰ ਤੋਂ 1 ਨਵੰਬਰ ਤੱਕ ਸਵਿਟਜ਼ਰਲੈਂਡ ਦੇਸ਼ ਦੇ ਲਾਸੇਨ ਵਿਖੇ ‘ਇੰਡੋਰ ਵਰਲਡ ਸੀਰੀਜ਼-ਸਵਿਸ ਓਪਨ’ ਵਿਚ ਰੀਕਰਵ ਮੈਨ ਅੰਡਰ-21 ਸ਼ੇ੍ਣੀ ਦੇ ਤੀਰ-ਅੰਦਾਜ਼ੀ ਦੇ ਮੁਕਾਬਲੇ ਕਰਵਾਏ ਗਏ।

Ad Position 21
No active advertisement
ਜਿੱਤ ਦੌਰਾਨ ਕਾਂਸੇ ਦਾ ਤਗਮਾ ਦਿਖਾਉਂਦਾ ਅਦਿੱਤਿਆ ਵਧਵਾ। ਤਸਵੀਰ-ਅਮਨ ਬਵੇਜਾ 04-11-2026
ਮੰਡੀ ਘੁਬਾਇਆ, 3 ਨਵੰਬਰ (ਅਮਨ ਬਵੇਜਾ)-ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਘੁਬਾਇਆ ਦਾ ਕੌਮਾਂਤਰੀ ਤੀਰ-ਅੰਦਾਜ਼ ਆਦਿੱਤਿਆ ਵਧਵਾ ਨੇ ਆਪਣੀ ਸਟੀਕ ਨਿਸ਼ਾਨੇਬਾਜ਼ੀ ਕਾਰਨ ਦੁਨੀਆ ਵਿਚ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬੀਤੀ 30 ਅਕਤੂਬਰ ਤੋਂ 1 ਨਵੰਬਰ ਤੱਕ ਸਵਿਟਜ਼ਰਲੈਂਡ ਦੇਸ਼ ਦੇ ਲਾਸੇਨ ਵਿਖੇ ‘ਇੰਡੋਰ ਵਰਲਡ ਸੀਰੀਜ਼-ਸਵਿਸ ਓਪਨ’ ਵਿਚ ਰੀਕਰਵ ਮੈਨ ਅੰਡਰ-21 ਸ਼ੇ੍ਣੀ ਦੇ ਤੀਰ-ਅੰਦਾਜ਼ੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਆਦਿੱਤਿਆ ਵਧਵਾ ਨੇ ਆਪਣੀ ਸਟੀਕ ਨਿਸ਼ਾਨੇਬਾਜ਼ੀ ਦੇ ਦਮ ’ਤੇ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਦਾ ਨਾਮ ਦੁਨੀਆ ਵਿਚ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਕਾਂਸੇ ਦੇ ਤਗਮੇ ਦੇ ਮੁਕਾਬਲੇ ਵਿਚ ਆਦਿੱਤਿਆ ਵਧਵਾ ਦਾ ਮੁਕਾਬਲਾ ਮਲੇਸ਼ੀਆ ਦੇਸ਼ ਦੇ ਗਾਲ ਫਰੈਂਕ ਨਾਲ ਹੋਇਆ। ਇਸ ਸ਼ਾਨਦਾਰ ਮੁਕਾਬਲੇ ਵਿਚ ਆਦਿੱਤਿਆ ਵਧਵਾ ਨੇ ਗਾਲ ਫਰੈਂਕ ਨੂੰ 6—2 ਨਾਲ ਹਰਾ ਕੇ ਕਾਂਸੇ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ। ਜਿਵੇਂ ਹੀ ਕਾਂਸੀ ਦੇ ਤਗਮੇ ਜਿੱਤਣ ਦਾ ਆਦਿੱਤਿਆ ਵਧਵਾ ਦੇ ਪਿੰਡ ਘੁਬਾਇਆ ਵਿਚ ਪਤਾ ਚੱਲਿਆ ਤਾਂ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ।ਦੱਸਣਯੋਗ ਹੈ ਕਿ ਨਵੰਬਰ ਅਤੇ ਦਸੰਬਰ 2026 ਵਿਚ ਚਾਈਨਾ ਅਤੇ ਦੁਬਈ ਵਿਚ ਤੀਰ-ਅੰਦਾਜ਼ੀ ਦਾ ਨੈਸ਼ਨਲ ਕੱਪ ਹੋਣ ਜਾ ਰਿਹਾ ਹੈ। ਜਿਸ ਵਿਚ ਪਹਿਲਾਂ ਹੀ ਆਦਿੱਤਿਆ ਵਧਵਾ ਦੀ ਚੋਣ ਭਾਰਤੀ ਟੀਮ ਵਿਚ ਹੋ ਚੁੱਕੀ ਹੈ। ਇਸ ਬੈੱਸਟ ਵਾਲੇ ਨੈਸ਼ਨਲ ਕੱਪ ਵਿਚ ਆਦਿੱਤਿਆ ਵਧਵਾ ਭਾਰਤ ਦੇਸ਼ ਦੀ ਮੇਜ਼ਬਾਨੀ ਕਰੇਗਾ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਅਤੇ ਨੈਸ਼ਨਲ ਪੱਧਰੀ ਤੀਰ ਅੰਦਾਜ਼ੀ ਦੇ ਮੁਕਾਬਲਿਆਂ ਵਿਚ ਆਦਿੱਤਿਆ ਵਧਵਾ ਅਨੇਕਾਂ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤ ਆਪਣੇ ਇਲਾਕੇ ਅਤੇ ਪੰਜਾਬ ਦਾ ਨਾਮ ਪੂਰੇ ਭਾਰਤ ਵਿਚ ਰੌਸ਼ਨ ਕਰ ਚੁੱਕਿਆ ਹੈ। ਪਰ ਹੁਣ ਆਦਿੱਤਿਆ ਵਧਵਾ ਨੇ ਸਵਿਟਜ਼ਰਲੈਂਡ ਵਿਖੇ ਹੋਈ ਇੰਡੋਰ ਵਰਲਡ ਸੀਰੀਜ਼ ਵਿਚ ਪਹਿਲਾ ਅੰਤਰਰਾਸ਼ਟਰੀ ਮੈਡਲ ਜਿੱਤ ਕੇ ਭਾਰਤ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰ ਦਿੱਤਾ ਹੈ। ਕਾਂਸੇ ਦੇ ਮੈਡਲ ਜਿੱਤ ਕੇ ਆਦਿੱਤਿਆ ਨੇ ਆਪਣੀ ਲਗਨ, ਸਮਰਪਣ ਅਤੇ ਉਤਸ਼ਾਹ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਆਦਿੱਤਿਆ ਆਉਣ ਵਾਲੇ ਮੁਕਾਬਲਿਆਂ ਵਿਚ ਵੀ ਭਾਰਤ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰਦਾ ਰਹੇਗਾ।ਆਦਿੱਤਿਆ ਵਧਵਾ ਦੀ ਇਹ ਸਫਲਤਾ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਲਈ ਪੇ੍ਰਰਨਾ ਹੈ ਕਿ ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਖੇਡਣ ਲਈ ਮੁਸ਼ਕਲਾਂ ਸਹੂਲਤਾਂ ਨਾ ਹੋਣ ਕਰਕੇ ਵੀ ਵੱਡੇ ਸੁਪਨੇ ਦੇਖਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਹਾਈ ਰਿਸਕ ਗਰਭ-ਅਵਸਥਾ ਅਤੇ ਐੱਚ.ਪੀ.ਵੀ. ਟੀਕਾਕਰਨ ਸਬੰਧੀ ਮੀਟਿੰਗਾਂ
Ad Position 24