ਜਲਾਲਾਬਾਦ, 25 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਲੋਕਾਂ ਵਲੋਂ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਇਹ ਯਾਤਰਾ ਲੋਕਾਂ ਅਤੇ ਤੀਰਥ ਯਾਤਰੀਆਂ ਵਲੋਂ ਬਹੁਤ ਸਲਾਹਿਆ ਜਾ ਰਿਹਾ ਹੈ | ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਪਿਛਲੇ ਸਾਲ ਵੀ ਅਨੇਕਾਂ ਬੱਸਾਂ ਤੀਰਥ ਯਾਤਰੀਆਂ ਨੂੰ ਲੈ ਕੇ ਰਵਾਨਾ ਕੀਤੀਆਂ ਗਈਆਂ ਅਤੇ ਇਸ ਵਾਰ ਵੀ ਤੀਰਥ ਯਾਤਰਾ ਦੇ ਸ਼ਰਧਾਲੂਆਂ ਦੀ ਦੂਜੀ ਬੱਸ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸ੍ਰੀ ਹਰਮਿੰਦਰ ਸਾਹਿਬ ਜੀ, ਦੁਰਗਿਆਨਾ ਮੰਦਰ, ਜਲਿ੍ਹਆ ਵਾਲਾ ਬਾਗ਼ ਆਦਿ ਦੇ ਦਰਸ਼ਨਾਂ ਲਈ ਰਵਾਨਾ ਹੋਈ, ਜਿਸ ਨੰੂ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵ ਰਾਜ ਸ਼ਰਮਾ ਵਲੋਂ ਰਵਾਨਾ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ | ਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਕਾਸਾਂ ਕੰਮਾਂ ਦੇ ਨਾਲ ਨਾਲ ਵਧੀਆਂ ਸਕੂਲ, ਸਮਾਰਟ ਸਕੂਲ, ਸਕੂਲ ਆਫ਼ ਐਮੀਨੈਂਸ, ਨਹਿਰੀ ਪਾਣੀ, ਸੂਏ ਪੱਕੇ, ਬਿਜਲੀ 24 ਘੰਟੇ,ਹਰ ਜਾਤੀ ਲਈ ਫ਼੍ਰੀ ਬਿਜਲੀ, ਵਧੀਆ ਸਟੇਡੀਅਮ, ਮੁਹੱਲਾ ਕਲੀਨਿਕ, ਐੱਸ.ਐੱਸ.ਐਫ. ਸੜਕ ਸੁਰੱਖਿਆ ਫੋਰਸ, ਇਕ ਐਮ.ਐਲ.ਏ. ਇਕ ਪੈਨਸ਼ਨ, ਸਰਹੱਦ ਤੇ ਸ਼ਹੀਦ ਹੋਣ ਹੋਣ ਵਾਲੇ ਜਵਾਨ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਰਕਮ ਦੇਣਾ, ਲਗਭਗ 59000 ਬੱਚਿਆਂ, ਨੌਜਵਾਨਾਂ ਨੂੰ ਮੈਰਿਟ ਤੇ ਨੌਕਰੀ ਦੇਣਾ, ਪੰਚਾਇਤੀ ਜ਼ਮੀਨਾਂ ਛੁਡਾਉਣਾ, ਕੱਚੇ ਅਧਿਆਪਕ ਪੱਕੇ ਕਰਨਾ, ਥਰਮਲ ਪਲਾਂਟ ਖ਼ਰੀਦਣਾ, ਟੋਲ ਪਲਾਜੇ ਬੰਦ ਕਰਨਾ, ਐੱਸ.ਸੀ. ਭਾਈਚਾਰੇ ਦਾ 20 ਸਾਲ ਪੁਰਾਣਾ ਕਰਜ਼ਾ ਮੁਆਫ਼ ਕਰਨਾ, ਅਧਿਆਪਕਾਂ ਨੂੰ ਬਾਹਰਲੇ ਮੁਲਕਾਂ ਲਈ ਟਰੇਨਿੰਗ ਲਈ ਭੇਜਣਾ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਹੀਲ ਚੇਅਰ, ਮਸ਼ੀਨਾਂ, ਟਰਾਈ ਸਾਈਕਲ, ਬਿਜਲੀ ਵਾਲੀ ਸਕੂਟੀ ਆਦਿ ਦੇਣਾ, ਆਨ ਲਾਇਨ ਰਜਿਸਟਰੀ, ਹੜ੍ਹ ਪੀੜਤਾਂ ਲਈ 30 ਦਿਨਾਂ ਵਿਚ ਮੁਆਵਜ਼ਾ ਦੇਣਾ ਆਦਿ ਲੋਕਾਂ ਲਈ ਕੰਮ ਕੀਤੇ ਹਨ | ਬੱਸ ਰਵਾਨਾ ਕਰਨ ਮੌਕੇ ਹੋਰਾਂ ਤੋਂ ਇਲਾਵਾ ਜੁਗਰਾਜ, ਬੱਬੂ, ਬਲਵਿੰਦਰ ਸਬਾਜਕੇ, ਸੰਦੀਪ, ਅਨਦੀਪ, ਡਾ.ਪੰਮੂ, ਬਲਵਿੰਦਰ, ਬਿਮਲਾ ਰਾਣੀ, ਰੋਹਿਤ ਕੁਮਾਰ ਆਦਿ ਮੌਜੂਦ ਸਨ |