ਪੰਜੇ ਕੇ ਉਤਾੜ, 25 ਦਸੰਬਰ (ਪੱਪੂ ਸੰਧਾ)-ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਦੇ ਕੌਮੀ ਪ੍ਰਧਾਨ ਅਤੇ ਓ.ਬੀ.ਸੀ ਵੈੱਲਫੇਅਰ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਬੋਜ ਭਾਈਚਾਰੇ ਵਲੋਂ ਪੰਜਾਬ ਵਿਚ ਆਪਣੇ ਬਲਬੂਤੇ ਉੱਤੇ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਸਕਿੱਲ ਯੂਨੀਵਰਸਿਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਕਿੱਲ ਯੂਨੀਵਰਸਿਟੀ ਦਾ ਰਸਮੀ ਉਦਘਾਟਨੀ ਸਮਾਰੋਹ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਿਜ਼ਾਮਪੁਰਾ ਵਿਖੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ 26 ਦਸੰਬਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ | ਇਸ ਯੂਨੀਵਰਸਿਟੀ ਦਾ ਨਾਮ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਹੋਵੇਗਾ | ਜਿਸ ਦੇ ਵਾਇਸ ਚਾਂਸਲਰ ਡਾਕਟਰ ਸੰਦੀਪ ਕੌੜਾ ਹੋਣਗੇ ਅਤੇ ਇਸ ਯੂਨੀਵਰਸਿਟੀ ਦਾ ਸਾਰਾ ਪ੍ਰਬੰਧ ਕੰਬੋਜ ਫਾਊਾਡੇਸ਼ਨ ਵਲੋਂ ਸੰਭਾਲਿਆ ਜਾਵੇਗਾ | ਇਸ ਯੂਨੀਵਰਸਿਟੀ ਦਾ ਰਸਮੀ ਉਦਘਾਟਨ ਸੁਖਮਣੀ ਸਾਹਿਬ ਪਾਠ ਦਾ ਭੋਗ ਪਵਾ ਕੇ ਕੀਤਾ ਜਾਵੇਗਾ ਅਤੇ ਇਸ ਦੇ ਉਦਘਾਟਨੀ ਸਮਾਰੋਹ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਉਚੇਚੇ ਤੌਰ 'ਤੇ ਪਹੁੰਚਣਗੇ | ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਹ ਨੌਜਵਾਨ ਤਾਂ ਹੀ ਹੁਨਰਮੰਦ ਬਣ ਸਕਣਗੇ ਜੇਕਰ ਪੰਜਾਬ ਦੀ ਸਿੱਖਿਆ ਕਿੱਤਾ ਆਧਾਰਿਤ ਹੋਵੇਗੀ | ਉਹਨਾਂ ਕਿਹਾ ਕਿ ਮੌਜੂਦਾ ਸਿੱਖਿਆ ਕਿੱਤਾ ਮੁਖੀ ਨਾ ਹੋਣ ਕਾਰਨ ਅੱਜ ਪੰਜਾਬ ਦਾ ਪੜਿ੍ਹਆ ਲਿਖਿਆ ਨੌਜਵਾਨ ਬੇਰੁਜ਼ਗਾਰ ਹੋ ਰਿਹਾ ਹੈ | ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਬਣਨ ਵਾਲੀ ਇਹ ਸਕਿੱਲ ਯੂਨੀਵਰਸਿਟੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹੁਨਰਮੰਦ ਬਣਾਉਣ ਵਿਚ ਅਹਿਮ ਰੋਲ ਅਦਾ ਕਰੇਗੀ | ਹਰਜਿੰਦਰ ਹਾਂਡਾ ਨੇ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਦੇ ਉਦਘਾਟਨੀ ਸਮਾਗਮ ਵਿਚ ਲੋਕਾਂ ਨੂੰ ਹੰੁਮ੍ਹ ਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ | ਇਸ ਸਮੇਂ ਉਹਨਾਂ ਨਾਲ ਆਸ਼ੂਤੋਸ਼ ਕੰਬੋਜ, ਪਿ੍ੰਸੀਪਲ ਓਮ ਪ੍ਰਕਾਸ਼ ਬੱਟੀ, ਕ੍ਰਾਂਤੀ ਕੰਬੋਜ, ਡਾ. ਹਰੀਸ਼ ਥਿੰਦ, ਬੇਅੰਤ ਕੰਬੋਜ ਜਲੰਧਰ, ਜਗਮੋਹਨ ਥਿੰਦ ਕਪੂਰਥਲਾ, ਪਿ੍ੰਸੀਪਲ ਮਨੋਹਰ ਲਾਲ, ਹੈੱਡ ਮਾਸਟਰ ਜੋਗਿੰਦਰਪਾਲ ਕੰਬੋਜ, ਰਾਜਿੰਦਰ ਪ੍ਰਧਾਨ ਅਬੋਹਰ, ਬਿਸੰਬਰ ਸ਼ਾਮਾਂ, ਪਿ੍ੰਸੀਪਲ ਸਤੀਸ਼ ਕੰਬੋਜ, ਪਿ੍ੰਸੀਪਲ ਪ੍ਰਦੀਪ ਕੰਬੋਜ, ਪਿ੍ੰਸੀਪਲ ਪਰਵਿੰਦਰ ਸਲੇਮਸ਼ਾਹ, ਪਿ੍ੰਸੀਪਲ ਮਨਦੀਪ ਕੰਬੋਜ, ਰਾਮ ਕਿ੍ਸ਼ਨ ਫ਼ਾਜ਼ਿਲਕਾ, ਓਮ ਪ੍ਰਕਾਸ਼ ਕਾਨੂੰਗੋ, ਹਰਵੇਲ ਕੰਬੋਜ ਸੁਨਾਮ, ਵਰਿੰਦਰ ਕੰਬੋਜ ਸੁਨਾਮ, ਪਰਮਜੀਤ ਸੁਨਾਮ ਆਦਿ ਹਾਜ਼ਰ ਸਨ |