09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਅਬੋਹਰ ਵਲੋਂ ਪੈਨਸ਼ਨਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 27-12-2025
ਅਬੋਹਰ, 26 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਦੇ ਪ੍ਰਧਾਨ ਰੇਸ਼ਮ ਲਾਲ ਰੰਗੀਲਾ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਸਕੂਲ ਵਿਖੇ ਮੀਟਿੰਗ ਹੋਈ | ਜਿਸ ਤਹਿਤ ਪੈਨਸ਼ਨਰ ਦਿਵਸ ਟੀਚਰ ਹੋਮ ਅਬੋਹਰ ਵਿਖੇ ਮਨਾਇਆ ਗਿਆ ਜਿਸ ਵਿਚ ਲਗਭਗ 150 ਮੈਂਬਰਾਂ ਨੇ ਹਿੱਸਾ ਲਿਆ | ਇਸ ਦੌਰਾਨ 75 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਸ੍ਰੀ ਰਾਮ ਚੰਦ ਉਪ ਮੰਡਲ ਇੰਜੀਨੀਅਰ, ਬਸੰਤ ਸਿੰਘ ਸੁਪਰਡੈਂਟ, ਫ਼ਕੀਰ ਚੰਦ ਬੇਲਦਾਰ, ਰਮੇਸ਼ ਗੁਪਤਾ ਸੀਨੀਅਰ ਸਹਾਇਕ ਨੂੰ ਸਨਮਾਨ ਚਿੰਨ੍ਹ, ਕੰਬਲ ਅਤੇ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸ੍ਰੀ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਪ੍ਰਧਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਦੇਵ ਸਿੰਘ ਖਹਿਰਾ ਵਿਸ਼ੇਸ਼ ਮਹਿਮਾਨ ਦੇ ਤੌਰ ਸ਼ਾਮਲ ਹੋਏ | ਸਟੇਜ ਦਾ ਸੰਚਾਲਨ ਭਗਵਾਨ ਦਾਸ ਉਪ ਮੰਡਲ ਇੰਜੀਨੀਅਰ ਵਲੋਂ ਕੀਤਾ ਗਿਆ | ਮੁੱਖ ਮਹਿਮਾਨ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਦੀ ਪ੍ਰਾਪਤੀ ਲਈ ਸੰਗਰਾਮ ਜਾਰੀ ਰੱਖਾਂਗੇ | ਉਨ੍ਹਾਂ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ 'ਤੇ ਤੁਲੀ ਹੋਈ ਹੈ | ਰੇਸ਼ਮ ਲਾਲ ਰੰਗੀਲਾ ਨੇ ਕਿਹਾ ਕਿ 2.59 ਫ਼ਾਰਮੂਲਾ, 16 ਫ਼ੀਸਦੀ ਕੇਂਦਰ ਅਤੇ ਹੋਰ ਰਾਜ ਸਰਕਾਰ ਤੋਂ ਮਹਿੰਗਾਈ ਭੱਤਾ ਘੱਟ ਦੇ ਰਹੀ ਹੈ ਅਤੇ 1-7-21 ਤੋਂ 148 ਮਹੀਨਿਆਂ ਬਕਾਇਆ ਦੱਬ ਕੇ ਬੈਠੀ ਹੈ | ਪ੍ਰੇਮ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ ਨੇ ਸੁਪਰੀਮ ਕੋਰਟ ਵਲੋਂ 17 ਦਸੰਬਰ 1982 ਵਿਚ ਦਿੱਤੇ ਇਤਿਹਾਸਿਕ ਫ਼ੈਸਲੇ ਸੰਬੰਧੀ ਕਿਹਾ ਕਿ ਪੈਨਸ਼ਨਾਂ ਨੂੰ ਪੈਨਸ਼ਨਰ ਲਾਭ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਕੋਈ ਇਨਾਮ ਜਾਂ ਖਰਾਇਤ ਨਹੀਂ ਇਹ ਜ਼ਿੰਦਗੀ ਭਰ ਕੀਤੀ ਹੋਈ ਸੇਵਾ ਦਾ ਹੱਕ ਹੈ | ਦੇਵ ਸਿੰਘ ਖਹਿਰਾ ਨੇ ਕਿਹਾ ਕਿ 70 ਸਾਲ ਵਿਚ ਪਹਿਲੀ ਵਾਰ ਪੰਜਾਬ ਸਰਕਾਰ ਨਿਕੰਮੀ ਅਤੇ ਫ਼ੇਲ੍ਹ ਸਾਬਤ ਹੋਈ ਹੈ ਜਿਸ ਨੇ ਚਾਰ ਸਾਲਾਂ ਵਿਚ 16 ਫ਼ੀਸਦੀ ਮਹਿੰਗਾਈ ਭੱਤਾ ਜਮਾਂ ਕੀਤਾ ਤੇ ਛੇਵੀਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਪੂਰੀ ਤਰ੍ਹਾਂ ਲਾਗੂ ਨਾ ਕਰਕੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਥੇਬੰਦੀ ਦਾ ਘੇਰਾ ਵਧਾਇਆ ਜਾਵੇਗਾ | ਇਸ ਤੋਂ ਇਲਾਵਾ ਸਾਥੀ ਗੁਰਮੇਲ ਸਿੰਘ, ਪਿ੍ਥੀਰਾਜ ਗੋਦਾਰਾ, ਐਮ.ਆਰ ਬੱਠਲਾ ਨੇ ਇਕੱਠ ਨੂੰ ਸੰਬੋਧਨ ਕੀਤਾ | ਅੱਜ ਦੀ ਮੀਟਿੰਗ ਵਿਚ ਇੰਜੀਨੀਅਰ ਮਨਸਾ ਰਾਮ | ਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਮੇਸ਼ ਚੰਦਰ ਬਜਾਜ, ਕੁਲਜੀਤ ਸਿੰਘ ਅਹੂਜਾ ਕੈਸ਼ੀਅਰ, ਓਮ ਪ੍ਰਕਾਸ਼ ਜੁਨੇਜਾ, ਸਤਨਾਮ ਸਿੰਘ ਗਰੋਵਰ, ਭਗਵਾਨ ਦਾਸ, ਦੇਵੀ ਲਾਲ, ਰਵੀਕਾਂਤ, ਐਮ.ਐਲ ਮਨਚੰਦਾ, ਸਤੀਸ਼ ਕੁਮਾਰ, ਰਾਮ ਕੁਮਾਰ, ਬਲਵਿੰਦਰ ਸਿੰਘ, ਅਨਿਲ ਕੁਮਾਰ ਚਾਵਲਾ, ਬਲਬੀਰ ਸਿੰਘ, ਰਾਧਾ ਕਿ੍ਸ਼ਨ ਪਟਵਾਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਵਿਚੋਂ ਕੱਟੇ ਰੁੱਖਾਂ ਦੇ ਬਦਲੇ ਪਠਾਨਕੋਟ ਤੇ ਸ੍ਰੀ ਅੰਮਿ੍ਤਸਰ ਜ਼ਿਲਿ੍ਹਆਂ 'ਚ ਲੱਗਣਗੇ ਰੁੱਖ <br/... ਅਗਲੀ ਖ਼ਬਰ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਇਨਕਲਾਬੀ ਸਮਾਗਮ ਕਰਕੇ ਮਨਾਇਆ
Ad Position 24