09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਨੇ ਗਰੀਨ ਸਕੂਲ ਪ੍ਰੋਗਰਾਮ ਆਡਿਟ ਵਿਚ ਲਗਾਤਾਰ ਦੂਸਰੀ ਵਾਰ ਰਾਸ਼ਟਰੀ ਪੁਰਸਕਾਰ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 28-12-2025
ਫ਼ਾਜ਼ਿਲਕਾ, 27 ਦਸੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਨੇ ਗਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਪੱਧਰ ਤੇ ਗਰੀਨ ਸਕੂਲ ਪ੍ਰੋਗਰਾਮ ਸਰਟੀਫਿਕੇਟ ਕੈਟਾਗਰੀ ਵਿਚ ਆਪਣੀ ਜਗ੍ਹਾ ਬਣਾਈ ਹੈ | ਜਾਣਕਾਰੀ ਦਿੰਦਿਆਂ ਸਕੂਲ ਈਕੋ ਕਲੱਬ ਇੰਚਾਰਜ ਸ਼੍ਰੀਮਤੀ ਅਭਿਰੁਚੀ ਨੇ ਦੱਸਿਆ ਕਿ ਵਾਤਾਵਰਨ ਜੰਗਲਾਤ ਅਤੇ ਜਲ ਵਾਯੂ ਪਰਿਵਰਤਨ ਮੰਤਰਾਲਾ ਦੇ ਗਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਪੂਰੇ ਭਾਰਤ ਵਿਚ ਇਕ ਗਰੀਨ ਸਕੂਲ ਸਰਵੇਖਣ ਕਰਵਾਇਆ ਗਿਆ | ਜਿਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਨੇ ਵੀ ਨੈਸ਼ਨਲ ਗਰੀਨ ਅਵਾਰਡ ਜਿੱਤਿਆ | ਉਨ੍ਹਾਂ ਨੇ ਦੱਸਿਆ ਕਿ ਸਕੂਲ ਨੇ ਆਪਣੇ ਰੇਟਿੰਗ ਵਿਚ ਲਗਾਤਾਰ ਸੁਧਾਰ ਕਰਦੇ ਹੋਏ ਇਹ ਅਵਾਰਡ ਲਗਾਤਾਰ ਦੂਸਰੀ ਵਾਰ ਹਾਸਲ ਕੀਤਾ ਹੈ | 30 ਜਨਵਰੀ 2026 ਨੂੰ ਨਵੀਂ ਦਿੱਲੀ ਵਿਖੇ ਸਕੂਲ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਗਰੀਨ ਸਕੂਲ ਪ੍ਰੋਗਰਾਮ ਆਡਿਟ ਸਕੂਲਾਂ ਵਿਚ ਹਵਾ ਊਰਜਾ, ਭੋਜਨ ,ਪਾਣੀ ਅਤੇ ਰਹਿੰਦ ਖੰੂਹਦ ਵਰਗੇ ਛੇ ਮੁੱਖ ਖੇਤਰਾਂ ਵਿਚ ਜ਼ਰੂਰੀ ਮਾਪਦੰਡਾਂ ਲਈ ਆਡਿਟ ਕਰਵਾ ਕੇ ਸਰੋਤ ਪ੍ਰਬੰਧਨ ਦੇ ਅਨੁਕੂਲਨ ਬਣਾਉਣ ਵਿਚ ਉਤਸ਼ਾਹਿਤ ਕਰਦਾ ਹੈ | ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਸਟੇਟ ਅਵਾਰਡੀ ਵਲੋਂ ਸਮੂਹ ਸਟਾਫ਼ ਅਤੇ ਸਕੂਲ ਨੂੰ ਇਸ ਅਵਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਗਈ ਅਤੇ ਇਕੋ ਕਲੱਬ ਇੰਚਾਰਜ ਸ਼੍ਰੀਮਤੀ ਅਭਿਰੁਚੀ, ਸਾਇੰਸ ਵਿਭਾਗ ਅਤੇ ਸਮੂਹ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24