ਜਲਾਲਾਬਾਦ, 27 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ਪਿੰਡ ਅਮੀਰ ਖ਼ਾਸ ਨਹਿਰ ਦੇ ਪੁਲ ਕੋਲ ਨਸ਼ੇ ਦਾ ਸੇਵਨ ਕਰਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਚ.ਸੀ. ਮਿਲਖ ਰਾਜ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਨਾਲ ਗਸ਼ਤ ਕਰਦੇ ਹੋਏ ਪਿੰਡ ਅਮੀਰ ਖ਼ਾਸ ਨਹਿਰ ਦੇ ਪੁਲ ਕੋਲ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬਲਦੇਵ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਖੈਰੇ ਕੇ ਉਤਾੜ/ਹਿਠਾੜ ਜੋਕਿ ਚਿੱਟਾ (ਨਸ਼ੇ) ਦਾ ਸੇਵਨ ਕਰਨ ਦਾ ਆਦੀ ਹੈ ਅਤੇ ਜੋ ਅੱਜ ਵੀ ਐਫ.ਐਫ. ਰੋਡ ਅਮੀਰ ਖ਼ਾਸ ਦੇ ਨਾਲ ਲਹਿੰਦੇ ਪਾਸੇ ਨਹਿਰ ਦੀ ਪਟੜੀ ਤੇ ਬੈਠ ਕੇ ਨਸ਼ੇ ਦਾ ਸੇਵਨ ਕਰ ਰਿਹਾ ਹੈ, ਇਹ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ ਬਲਦੇਵ ਸਿੰਘ ਨੂੰ ਸਿਲਵਰ ਪੰਨੀ, ਅੱਗ ਲਗਾਉਣ ਵਾਲੀ ਲਾਈਟਰ ਅਤੇ 20 ਰੁਪਏ ਦਾ ਸਿਗਰਟ ਨੁਮਾ ਨੋਟ ਸਣੇ ਕਾਬੂ ਕੀਤਾ ਗਿਆ ਹੈ | ਥਾਣਾ ਅਮੀਰ ਖ਼ਾਸ ਵਿਖੇ ਪੁਲਿਸ ਨੇ ਬਲਦੇਵ ਸਿੰਘ ਦੇ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਦੀ ਧਾਰਾ 27/61/85 ਅਧੀਨ ਮੁਕੱਦਮਾ ਨੰਬਰ 121 ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |