ਫ਼ਾਜ਼ਿਲਕਾ, 27 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਪ੍ਰੋਮਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਭੀਨਵ ਵਰਨਾ ਪੁੱਤਰ ਰਾਜੇਸ਼ ਵਰਮਾ ਵਾਸੀ ਜਰਗਰਾ ਗਲੀ ਸਮੇਲਸ਼ਾਹ ਰੋਡ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵੱਟਸਐਪ ਗਰੁੱਪ ਵੈਨਸੀਕ ਇਲਾਟ ਇਨਵੈਸਟਮੈਂਟ ਵੀ.ਆਈ.ਪੀ ਮੋਬਾਈਲ ਨੰਬਰ ਕੰਪਨੀ ਖੜਿਓ ਨਾਲ ਟਰੇਡਿੰਗ ਲਈ ਜੁੜਿਆ ਸੀ | ਜਿਸ ਵਿਚ ਉਸ ਨੂੰ ਟਰੇਡਿੰਗ ਬਾਰੇ ਦੱਸਿਆ ਅਤੇ ਮੁਨਾਫ਼ਾ ਹੋਣ ਦਾ ਭਰੋਸਾ ਦਿੱਤਾ ਗਿਆ | ਜਿਸ ਵਿਚ ਉਸ ਨੇ ਭਰੋਸੇ ਵਿਚ ਆ ਕੇ ਆਪਣੇ ਅਲੱਗ ਅਲੱਗ ਅਕਾਊਾਟ ਨੰਬਰਾਂ ਵਿਚੋਂ ਕਰੀਬ 31,17,000/ ਰੁਪਏ ਭੇਜ ਦਿੱਤੇ | ਕੁੱਝ ਦਿਨਾਂ ਬਾਅਦ ਉਕਤ ਵੱਟਸਐਪ ਗਰੁੱਪ ਵੈਨਸੀਕ ਇਲਾਟ ਇਨਵੈਸਟਮੈਂਟ ਵੀ.ਆਈ.ਪੀ ਵਲੋਂ ਨਾ ਤਾਂ ਪੈਸੇ ਵਾਪਸ ਕੀਤੇ ਗਏ ਅਤੇ ਨਾ ਹੀ ਕੋਈ ਮੁਨਾਫ਼ਾ ਦਿੱਤਾ ਗਿਆ ਅਤੇ ਉਸ ਨਾਲ ਕਰੀਬ 31,17,000 ਰੁਪਏ ਦੀ ਠੱਗੀ ਮਾਰੀ ਗਈ | ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |