ਅਬੋਹਰ 27 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦੀਆਂ ਹਨ, ਉੱਥੇ ਹੀ ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ | ਜਿਸ ਤਹਿਤ ਖੇਡਾਂ ਇਨਸਾਨ ਦੀ ਜ਼ਿੰਦਗੀ ਵਿਚ ਅਹਿਮ ਸਥਾਨ ਰੱਖਦੀਆਂ ਹਨ | ਉਕਤ ਸ਼ਬਦ ਬੱਲੂਆਣਾ ਕਾਂਗਰਸ ਦੇ ਬਲਾਕ ਪ੍ਰਧਾਨ ਸ਼ਪਿੰਦਰ ਸਿੰਘ ਜਾਖੜ ਨੇ ਬੀਤੀ ਸ਼ਾਮ ਕਰਨਜੀਤ ਸਪੋਰਟਸ ਕਲੱਬ ਧਰਾਂਗਵਾਲਾ ਵਲੋਂ ਕਰਵਾਏ 27ਵੇਂ ਸਾਲਾਨਾ ਪੇਂਡੂ ਖੇਡ ਮੇਲੇ ਦੀਆਂ ਖੇਡਾਂ ਦੀ ਸ਼ੁਰੂਆਤ ਦੌਰਾਨ ਕਹੇ | ਇਸ ਦੌਰਾਨ ਉਨ੍ਹਾਂ ਖੇਡ ਮੇਲੇ ਦੇ ਪ੍ਰਬੰਧਕਾਂ ਦੀ ਉਕਤ ਉਪਰਾਲੇ ਲਈ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਲੱਬ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਘੋਸ਼ਣਾ ਵੀ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ | ਇਸ ਮੌਕੇ ਸੁਰਿੰਦਰ ਕੁਮਾਰ ਪ੍ਰਧਾਨ, ਅਸ਼ੋਕ ਕੁਮਾਰ ਖ਼ਜ਼ਾਨਚੀ, ਕਲੱਬ ਮੈਂਬਰ ਜਸਪਿੰਦਰ ਸਿੰਘ ਸੇਖੋਂ, ਗਗਨ ਮੱਕੜ, ਅਸ਼ੋਕ ਕੁਮਾਰ, ਜਸਵੀਰ ਬਰਾੜ, ਸਰਪੰਚ ਰਾਮ ਸਰੂਪ ਟਾਂਕ, ਮੈਂਬਰ ਪੰਚਾਇਤ ਪਾਇਲਟ ਸੇਖੋਂ ਆਦਿ ਪ੍ਰਬੰਧਕ ਅਤੇ ਪਿੰਡ ਵਾਸੀ ਹਾਜ਼ਰ ਸਨ |