ਬੱਲੂਆਣਾ, 27 ਦਸੰਬਰ (ਜਸਮੇਲ ਸਿੰਘ ਢਿੱਲੋਂ)-ਸੀਤੋ ਗੰੁਨੋ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਜੇਤੂ ਉਮੀਦਵਾਰ ਅਮਰਜੀਤ ਪਤਨੀ ਮਾਂਗੀ ਲਾਲ ਸਰਦਾਰਪੁਰਾ ਨੇ ਪਿੰਡ ਹਿੰਮਤਪੁਰਾ ਵਿਖੇ ਪੁੱਜ ਕੇ ਵੋਟਰਾਂ ਦਾ ਧੰਨਵਾਦ ਕੀਤਾ | ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪਤੀ ਮਾਂਗੀ ਲਾਲ ਨੇ ਦੱਸਿਆ ਕਿ ਸੀਤੋ ਗੰੁਨੋ੍ਹ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਆਪ ਉਮੀਦਵਾਰ ਅਮਰਜੀਤ ਨੂੰ 4479 ਵੋਟਾਂ ਪਈਆਂ ਜਦੋਂ ਕਿ ਭਾਜਪਾ ਦੀ ਉਮੀਦਵਾਰ ਨੂੰ 3948 ਅਤੇ ਅਕਾਲੀ ਦਲ ਦੀ ਉਮੀਦਵਾਰ ਨੂੰ 3475 ਵੋਟਾਂ ਪਈਆਂ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ 531 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੀ |