ਬੱਲੂਆਣਾ, 27 ਦਸੰਬਰ (ਜਸਮੇਲ ਸਿੰਘ ਢਿੱਲੋਂ)-ਸੇਵਾਮੁਕਤ ਪਿ੍ੰਸੀਪਲ ਸੁਖਦੇਵ ਸਿੰਘ ਗਿੱਲ ਸਟੇਟ ਐਵਾਰਡੀ ਨੂੰ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਆਲ ਓਵਰ ਪੰਜਾਬ ਮੈਨੇਜਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਭਜਨ ਲਾਲ ਨੇ ਦੱਸਿਆ ਕਿ ਸੁਖਦੇਵ ਗਿੱਲ ਦੀਆਂ ਪਿਛਲੇ 38 ਸਾਲ ਦੀਆਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਵਿਚ ਦਿੱਤੀਆਂ ਸਮਾਜਿਕ ਸੇਵਾਵਾਂ ਕਰਕੇ ਉਨ੍ਹਾਂ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਗਿੱਲ ਇਕ ਮਿਹਨਤੀ ਅਤੇ ਆਦਰਸ਼ ਪਿ੍ੰਸੀਪਲ ਵਜੋਂ ਜਾਣੇ ਜਾਂਦੇ ਹਨ | ਉਨ੍ਹਾਂ ਨੇ ਜਿਹੜੇ-ਜਿਹੜੇ ਸਕੂਲਾਂ ਵਿਚ ਸੇਵਾਵਾਂ ਦਿੱਤੀਆਂ ਉਨ੍ਹਾਂ ਦੀ ਦਿੱਖ ਨੂੰ ਨਿਖਾਰ ਕੇ ਰੱਖ ਦਿੱਤਾ ਹੈ | ਲੜਕੀਆਂ ਲਈ ਇਕ ਮਾਪਿਆਂ ਦਾ ਰੋਲ ਅਦਾ ਕਰਨ ਵਾਲੇ ਉਕਤ ਪਿ੍ੰਸੀਪਲ ਨੇ ਜਿਸ ਸਕੂਲ ਵਿਚ ਰਹੇ ਉੱਥੇ ਅਨੁਸ਼ਾਸਨ ਬਾਖ਼ੂਬੀ ਕਾਇਮ ਰੱਖਿਆ ਹੈ | ਇਸ ਸਮੇਂ ਐਡਵੋਕੇਟ ਸ਼ਾਹਬਾਜ਼ ਸਿੰਘ ਨੂੰ ਸੂਬਾ ਚੀਫ਼ ਐਡਵਾਈਜ਼ਰ ਅਤੇ ਮਹਿੰਦਰ ਕੁਮਾਰ ਸ਼ਰਮਾ ਪਿ੍ੰਸੀਪਲ ਨੂੰ ਸੂਬਾ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ |