10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਜ਼ੁਰਗ ਮਹਿਲਾ ਦੇ ਘਰ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 28-12-2025
ਅਬੋਹਰ, 27 ਦਸੰਬਰ (ਵਿਵੇਕ ਹੂੜੀਆ)-ਬੀਤੀ ਰਾਤ ਅਬੋਹਰ ਦੇ ਪਿੰਡ ਬਿਸ਼ਨਪੁਰਾ ਵਿਚ ਇਕ ਗ਼ਰੀਬ ਪਰਿਵਾਰ ਦੇ ਘਰ ਵਿਚ ਭਿਆਨਕ ਅੱਗ ਲੱਗ ਗਈ | ਜਿਸ ਕਾਰਨ ਸਾਰਾ ਘਰੇਲੂ ਸਾਮਾਨ ਅਤੇ ਖਾਣ-ਪੀਣ ਦਾ ਸਮਾਨ ਸੜ ਗਿਆ | ਜਾਣਕਾਰੀ ਅਨੁਸਾਰ ਸਰੋਜ ਦੇਵੀ ਕੱਲ੍ਹ ਪਿੰਡ ਵਿਚ ਆਪਣੀ ਭੈਣ ਦੇ ਘਰ ਗਈ ਸੀ ਅਤੇ ਉਸ ਦਾ ਪੁੱਤਰ ਭਾਨੀ ਰਾਮ ਘਰ ਵਿਚ ਮੌਜੂਦ ਸੀ, ਕਮਰੇ ਵਿਚ ਸੁੱਤਾ ਪਿਆ ਸੀ | ਰਾਤ ਦੇ 12 ਤੋਂ 1 ਵਜੇ ਦੇ ਕਰੀਬ ਇਕ ਹੋਰ ਕਮਰੇ ਵਿਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਮਰੇ ਵਿਚ ਸਭ ਕੁੱਝ ਸੜ ਗਿਆ | ਜਦੋਂ ਭਾਨੀ ਰਾਮ ਨੇ ਰੌਲਾ ਪਾਇਆ ਤਾਂ ਆਲ਼ੇ ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਅੱਗ 'ਤੇ ਕਾਬੂ ਪਾਇਆ | ਘਟਨਾ ਦਾ ਪਤਾ ਲੱਗਣ 'ਤੇ ਸਰੋਜ ਰਾਣੀ ਵੀ ਘਰ ਵਾਪਸ ਆ ਗਈ ਅਤੇ ਸਭ ਕੁੱਝ ਸੜਦਾ ਦੇਖ ਕੇ ਰੋਣ ਲੱਗ ਪਈ | ਉਸ ਨੇ ਦੱਸਿਆ ਕਿ ਅੱਗ ਕਾਰਨ ਉਸ ਦੇ ਕਮਰੇ ਵਿਚ ਰੱਖੀਆਂ ਪੇਟੀਆਂ, ਟਰੰਕ, ਕੂਲਰ, ਪੱਖੇ, ਬਿਸਤਰੇ ਅਤੇ ਕਰਿਆਨੇ ਦਾ ਸਮਾਨ ਅਤੇ ਪੈਸੇ ਸੜ ਕੇ ਸੁਆਹ ਹੋ ਗਏ |
Ad Position 22
No active advertisement
ਪਿਛਲੀ ਖ਼ਬਰ ਅਰੁਣ ਨਾਰੰਗ ਨੇ ਜੇਤੂ ਬਲਾਕ ਸੰਮਤੀ ਮੈਂਬਰ ਹਰਕ੍ਰਿਸ਼ਨ ਨੂੰ ਵਧਾਈ ਦਿੱਤੀ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ...
Ad Position 24