ਅਬੋਹਰ, 27 ਦਸੰਬਰ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਵਲੋਂ ਜ਼ੋਨ ਖੂਈਆਂ ਸਰਵਰ ਤੋਂ ਜੇਤੂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਹਰੀਕ੍ਰਿਸ਼ਨ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ | ਇਸ ਦੌਰਾਨ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਆਪ ਪਾਰਟੀ ਦੇ ਉਮੀਦਵਾਰ ਹਰੀਕ੍ਰਿਸ਼ਨ ਨੂੰ ਜਿਤਾਉਣ 'ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਾਡੀ ਸਰਕਾਰ ਵਲੋਂ ਕਰਵਾਏ ਕੰਮਾਂ 'ਤੇ ਮੋਹਰ ਲਗਾਈ ਹੈ | ਆਉਂਦੇ ਇਕ ਸਾਲ 'ਚ ਹਲਕੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਮਾਡਲ ਹਲਕਾ ਬਣਾ ਦਿਆਂਗੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਹਰੀਕ੍ਰਿਸ਼ਨ, ਸਰਪੰਚ ਸੁਸ਼ੀਲ ਕੁਮਾਰ ਸਵਾਮੀ, ਪ੍ਰੇਮ ਕੁਮਾਰ ਸਾਮਾ, ਹਲਕਾ ਕੋਆਰਡੀਨੇਟਰ ਕੁਲਬੀਰ ਸਿੰਘ ਸੰਧੂ, ਪੰਕਜ ਸਵਾਮੀ, ਬਲਜੀਤ ਕੰਬੋਜ, ਸੋਮਦੱਤ, ਮੋਤੀ ਰਾਮ, ਰਾਜ ਕੁਮਾਰ, ਸੰਦੀਪ ਕੁਮਾਰ ਆਦਿ ਪਿੰਡ ਵਾਸੀ ਹਾਜ਼ਰ ਸਨ |