ਅਬੋਹਰ, 29 ਦਸੰਬਰ(ਵਿਵੇਕ ਹੂੜੀਆ)-ਅਬੋਹਰ ਦੇ ਅਨਾਰ ਗਲੀ ਵਿਚ ਇਕ ਅਣਪਛਾਤੀ ਅÏਰਤ ਇਕ ਬਜ਼ੁਰਗ ਅÏਰਤ ਦੇ ਘਰ ਵਿਚ ਦਾਖਲ ਹੋਈ ਅਤੇ ਉੱਥੋਂ ਹਜ਼ਾਰਾਂ ਰੁਪਏ ਦਾ ਮੋਬਾਈਲ ਫ਼ੋਨ ਚੋਰੀ ਕਰ ਲਿਆ | ਘਰ ਵਿਚ ਮੌਜੂਦ ਅÏਰਤ ਨੇ ਜਦੋਂ ਆਪਣਾ ਫ਼ੋਨ ਚੈੱਕ ਕੀਤਾ ਤਾਂ ਉਹ ਉੱਥੋਂ ਗ਼ਾਇਬ ਸੀ, ਜਿਸ ਤੋਂ ਬਾਅਦ ਉਸ ਨੂੰ ਘਰ ਵਿਚ ਚੋਰੀ ਹੋਣ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਦੀ ਮਦਦ ਨਾਲ ਪੁਲਿਸ ਨੂੰ ਸੂਚਿਤ ਕੀਤਾ | ਇਹ ਘਟਨਾ ਆਂਢ-ਗੁਆਂਢ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਨਾਰ ਗਲੀ ਦੀ ਰਹਿਣ ਵਾਲੀ ਊਸ਼ਾ ਸੇਠੀ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਘਰੋਂ ਬਾਹਰ ਆਈ ਸੀ ਅਤੇ ਫਿਰ ਗੇਟ ਬੰਦ ਕਰਕੇ ਵਾਪਸ ਆਪਣੇ ਘਰ ਦੇ ਅੰਦਰ ਚਲੀ ਗਈ, ਪਰ ਉਸ ਨੇ ਘਰ ਦਾ ਦਰਵਾਜ਼ਾ ਬੰਦ ਨਹੀਂ ਕੀਤਾ | ਇਸ ਤੋਂ ਬਾਅਦ ਉਹ ਨਹਾਉਣ ਗਈ | ਜਦੋਂ ਉਹ ਨਹਾ ਕੇ ਬਾਹਰ ਆਈ ਅਤੇ ਆਪਣੇ ਪੁੱਤਰ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਉਸ ਦਾ ਫ਼ੋਨ ਨਹੀਂ ਮਿਲਿਆ | ਉਸ ਨੇ ਆਲੇ-ਦੁਆਲੇ ਭਾਲ ਕੀਤੀ ਤਾਂ ਦੇਖਿਆ ਕਿ ਘਰ ਦਾ ਗੇਟ ਖੁੱਲ੍ਹਾ ਸੀ, ਜਿਸ ਕਾਰਨ ਉਸ ਨੂੰ ਫ਼ੋਨ ਚੋਰੀ ਹੋਣ ਦਾ ਪਤਾ ਲੱਗਾ | ਇਸ ਤੋਂ ਬਾਅਦ ਉਸ ਨੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੱਕ ਅÏਰਤ ਸਵੇਰੇ ਬਿਨਾਂ ਕਿਸੇ ਕਾਰਨ ਦੇ ਇਲਾਕੇ ਦੇ ਕਈ ਘਰਾਂ ਦੇ ਦਰਵਾਜ਼ੇ ਖੋਲ੍ਹ ਰਹੀ ਸੀ ਅਤੇ ਉਸੇ ਅÏਰਤ ਨੇ ਉਸ ਦੇ ਘਰੋਂ ਫ਼ੋਨ ਚੋਰੀ ਕਰ ਲਿਆ | ਜਿਸ ਦੀ ਕੀਮਤ ਲਗਭਗ 22 ਹਜ਼ਾਰ ਰੁਪਏ ਸੀ |