27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਜਪਾ ਦੇ ਪੁਰਾਣੇ ਵਰਕਰਾਂ ਨੇ ਸੰਗਠਨ ਵਿਚ ਬਣਦਾ ਮਾਣ-ਸਨਮਾਨ ਦੇਣ ਦੀ ਚੁੱਕੀ ਮੰਗ

ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਵਿਧਾਨ ਸਭਾ ਹਲਕਾ ਬੱਲੂਆਣਾ ਵਿਚ ਭਾਜਪਾ ਦੇ ਟਕਸਾਲੀ ਅਤੇ ਪੁਰਾਣੇ ਵਰਕਰਾਂ ਦੀ ਦੂਜੀ ਮੀਟਿੰਗ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਸਾਧੂ ਰਾਮ ਦੀ ਰਿਹਾਇਸ਼ ’ਤੇ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪਾਰਟੀ ਵਰਕਰਾਂ ਨੇ ਸੰਗਠਨ ਦੀ ਮੌਜੂਦਾ ਸਥਿਤੀ ਅਤੇ ਪੁਰਾਣੇ ਵਰਕਰਾਂ ਦੀ ਭੂਮਿਕਾ ਸਬੰਧੀ ਵਿਚਾਰ-ਵਟਾਂਦਰਾ ਕੀਤਾ।

Ad Position 21
No active advertisement
ਬੱਲੂਆਣਾ ਹਲਕੇ ਦੇ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਹੋਈ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਭਾਜਪਾ ਵਰਕਰਾਂ ਦੀ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ 28-09-2026
ਅਬੋਹਰ, 27 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਵਿਧਾਨ ਸਭਾ ਹਲਕਾ ਬੱਲੂਆਣਾ ਵਿਚ ਭਾਜਪਾ ਦੇ ਟਕਸਾਲੀ ਅਤੇ ਪੁਰਾਣੇ ਵਰਕਰਾਂ ਦੀ ਦੂਜੀ ਮੀਟਿੰਗ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਸਾਧੂ ਰਾਮ ਦੀ ਰਿਹਾਇਸ਼ ’ਤੇ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪਾਰਟੀ ਵਰਕਰਾਂ ਨੇ ਸੰਗਠਨ ਦੀ ਮੌਜੂਦਾ ਸਥਿਤੀ ਅਤੇ ਪੁਰਾਣੇ ਵਰਕਰਾਂ ਦੀ ਭੂਮਿਕਾ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਵਰਕਰਾਂ ਨੇ ਕਿਹਾ ਕਿ ਪਾਰਟੀ ਲਈ ਲੰਬੇ ਸਮੇਂ ਤੋਂ ਕੀਤੀ ਗਈ ਮਿਹਨਤ ਅਤੇ ਸੰਘਰਸ਼ ਦਾ ਸਿਹਰਾ ਕਿਸੇ ਇਕ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰਾਂ ਨੇ ਪਿੰਡ-ਪਿੰਡ ਜਾ ਕੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਲਈ ਜ਼ਮੀਨ ਤਿਆਰ ਕਰਨ ਵਿਚ ਲੰਬਾ ਸਮਾਂ ਲਗਾਇਆ ਹੈ। ਟਕਸਾਲੀ ਭਾਜਪਾ ਵਰਕਰਾਂ ਨੇ ਦੋਸ਼ ਲਾਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕਰੀਬ 20 ਦਿਨ ਪਹਿਲਾਂ ਟਿਕਟ ਲੈ ਕੇ ਆਈ ਵੰਦਨਾ ਸਾਂਗਵਾਲ ਨੂੰ ਲਗਭਗ 38 ਹਜ਼ਾਰ ਵੋਟਾਂ ਮਿਲੀਆਂ ਸਨ, ਪਰ ਇਸ ਤੋਂ ਬਾਅਦ ਪੁਰਾਣੇ ਅਤੇ ਜ਼ਮੀਨੀ ਵਰਕਰਾਂ ਨੂੰ ਉਮੀਦ ਮੁਤਾਬਿਕ ਸਨਮਾਨ ਅਤੇ ਸੰਗਠਨ ਵਿਚ ਭੂਮਿਕਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਹਲਕੇ ਵਿਚ ਪਾਰਟੀ ਦਾ ਜੋ ਵੀ ਸਿਆਸੀ ਆਧਾਰ ਤਿਆਰ ਹੋਇਆ ਹੈ, ਉਸ ਵਿਚ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਵਰਕਰਾਂ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ, ਸਗੋਂ ਪੁਰਾਣੇ ਅਤੇ ਸਮਰਪਿਤ ਵਰਕਰਾਂ ਦੇ ਮਾਣ-ਸਨਮਾਨ, ਭਾਗੀਦਾਰੀ ਅਤੇ ਹੱਕਾਂ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਨੂੰ ਦਬਾ ਕੇ ਨਹੀਂ ਬੈਠਣਗੇ ਅਤੇ ਹਲਕੇ ਦੇ ਸਾਰੇ ਪੁਰਾਣੇ ਤੇ ਸਮਰਪਿਤ ਵਰਕਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੀਟਿੰਗ ਵਿਚ ਸੀਨੀਅਰ ਭਾਜਪਾ ਆਗੂ ਵਿਸ਼ਨੂੰ ਭਗਵਾਨ ਡੇਲੂ, ਮਾਸਟਰ ਬਿਹਾਰੀ ਲਾਲ, ਇੰਦਰਾਜ ਮਲੇਠੀਆ, ਮਹਾਬੀਰ ਕਾਸਨੀਆ, ਸਰਿਤਾ ਮਲੇਠੀਆ, ਅਜੀਤ ਜੈਣੀ, ਅਨਿਲ ਜਾਂਘੂ, ਡਾ. ਬਿਹਾਰੀ ਲਾਲ, ਰੂਪ ਰਾਮ, ਰਾਜੀਵ ਸਿਹਾਗ, ਮਦਨ ਮਾਲ, ਵਿਸ਼ਾਲ ਬਿਸ਼ਨੋਈ, ਮੁਕੇਸ਼ ਸਿਹਾਗ, ਸ਼੍ਰਵਣ ਸਿਹਾਗ, ਮਹੀ ਰਾਮ ਡੇਲੂ, ਸਤਿੰਦਰ ਭਾਦੂ, ਸਾਹਬ ਰਾਮ, ਹੀਰਾ ਰਾਮ ਝੁਮਿਆਵਾਲੀ, ਲੂਣਾ ਰਾਮ ਢੀਂਗਾਂਵਾਲੀ, ਸੋਹਣ ਲਾਲ, ਕਮਲਦੀਪ, ਬ੍ਰਹਮਾਨੰਦ ਸਾਬਕਾ ਸਰਪੰਚ ਸਮੇਤ ਹੋਰ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਸਵਾਰਥ ਸਭਾ ਦੀ ਡਿਸਪੈਂਸਰੀ ’ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਭਾਰਤ-ਪਾਕਿ ਸਰਹੱਦ ਵੰਦੇ ਮਾਤਰਮ ਨਾਲ ਗੂੰਜੀ
Ad Position 24