ਅੰਮਿ੍ਤਸਰ, 31 ਮਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਵੀ ਠੀਕ 8 ਵਜੇ ਤੋਂ ਲੈ ਕੇ 8.30 ਵਜੇ ਤੱਕ ਬਲੈਕ ਆਊਟ ਰਿਹਾ, ਪਰ ਇਸ ਮੌਕੇ ਪਲੇਟਫ਼ਾਰਮ ਨੰਬਰ-1 'ਤੇ ਖੜ੍ਹੀ ਟਾਟਾ ਨਗਰ-ਜੰਮੂ ਤਵੀ ਟਾਟਾ ਮੂਰੀ ਐਕਸਪ੍ਰੈੱਸ ਰੇਲ ਗੱਡੀ ਸਮੇਤ ਵੇਟਿੰਗ ਹਾਲ ਅਤੇ ਕੁਝ ਸਟਾਲਾਂ ਦੀਆਂ ਬੱਤੀਆਂ ਜਗਦੀਆ ਰਹੀਆਂ | ਇਸ ਤੋਂ ਇਲਾਵਾ ਸਟੇਸ਼ਨ ਸਮੂਹ 'ਚ ਬਿਜਲੀ ਸਪਲਾਈ ਬੰਦ ਹੋਣ 'ਤੇ ਉੱ ਥੇ ਮੌਜੂਦ ਕਈ ਯਾਤਰੀਆਂ ਨੇ ਆਪਣੇ ਮੋਬਾਈਲ ਫੋਨਾਂ ਦੀ ਟਾਰਚ ਚਾਲੂ ਕਰ ਲਈ | ਕਹਿਣ ਤੋਂ ਭਾਵ ਕਿ ਸਟੇਸ਼ਨ 'ਤੇ ਬਲੈਕ ਆਊਟ ਨੂੰ ਲੈ ਕੇ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ |