ਸ੍ਰੀ ਦੁਰਗਿਆਣਾ ਮੰਦਰ ਜਾਂਦੇ ਰਸਤਿਆਂ 'ਤੇ ਅਵਾਰਾ ਕੁੱਤਿਆਂ ਕਾਰਨ ਸ਼ਰਧਾਲੂ ਪੇ੍ਰਸ਼ਾਨ <br/>
ਅਜੀਤ ਡੈਸਕ
01-06-2025
ਦੂਜੇ ਪਾਸੇ ਮਾਣਯੋਗ ਅਦਾਲਤ ਵਲੋਂ ਪਸ਼ੂਆਂ 'ਤੇ ਅੱਤਿਆਚਾਰ ਵਿਰੋਧੀ ਐਕਟ ਤਹਿਤ ਜਾਨਵਰਾਂ ਨੂੰ ਮਾਰਨ 'ਤੇ ਪਾਬੰਦੀ ਲਗਾਈ ਗਈ ਹੈ, ਉਸ ਤੋਂ ਬਾਅਦ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਮਾਰਨ ਦੇ ਹੁਕਮ ਤਾਂ ਜਾਰੀ ਨਹੀਂ ਕੀਤੇ ਜਾ ਸਕਦੇ ਪਰ ਇਸ 'ਤੇ ਕਾਬੂ ਪਾਉਣ ਲਈ ਇਕੋ ਇਕ ਹੱਲ ਹੈ ਇਨ੍ਹਾਂ ਦੀ ਵਧਦੀ ਗਿਣਤੀ 'ਤੇ ਰੋਕ ਲਗਾਈ ਜਾ ਸਕੇ | ਅੱਜ ਜੇਕਰ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਤਾਂ ਉਸਦਾ ਦਾ ਮੁੱਖ ਕਾਰਨ ਨਿਗਮ ਪ੍ਰਸ਼ਾਸਨ ਵਲੋਂ ਇਨ੍ਹਾਂ ਆਵਾਰਾ ਕੁੱਤਿਆਂ ਦੀ ਨਾ ਦੇ ਬਰਾਬਰ ਕੀਤੀ ਜਾ ਰਹੀ ਨਸਬੰਦੀ ਹੈ |