ਰਈਆ, 31 ਮਈ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਚੋਰ ਵਲੋਂ ਗੁਰੂ ਰਵੀਦਾਸ ਬਾਜ਼ਾਰ ਰਈਆ ਸਥਿਤ ਇੱਕ ਕੋਹਲੂ ਤੋਂ 15 ਹਜਾਰ ਦੇ ਕਰੀਬ ਨਕਦੀ ਅਤੇ ਸਾਮਾਨ ਚੋਰੀ ਕਰਨ ਦਾ ਸਮਾਚਾਰ ਹੈ | ਕੋਹਲੂ ਦੇ ਮਾਲਕ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਕਰੀਬ 12-30 ਵਜੇ ਇੱਕ ਚੋਰ ਜੋ ਸਿਰ ਤੋਂ ਮੋਨਾ ਅਤੇ ਦਾੜੀ ਕੱਟੀ ਹੋਈ ਸਿਰ 'ਤੇ ਪਰਨਾ ਬੱਧਾ ਹੋਇਆ ਸੀ, ਨੇ ਸੱਬਲ ਵਗੈਰਾ ਨਾਲ ਕੋਹਲੂ ਦੇ ਬਾਹਰਲੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਗੱਲੇ ਵਿਚ ਪਏ 5 ਅਤੇ 10 ਰੁਪਏ ਵਾਲੇ ਸਿੱਕੇ, ਮਾਤਾ ਦੀ ਮੂਰਤੀ, ਮਸ਼ੀਨ ਦਾ ਇੱਕ ਹਿੱਸਾ ਚੋਰੀ ਕਰਕੇ ਲੈ ਗਿਆ | ਜਿਸ ਦੀ ਚੋਰੀ ਕਰਦੇ ਦੀ ਟੀ. ਵੀ. 'ਤੇ ਫੁਟੇਜ ਵੀ ਕੈਦ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਚੋਰ ਦਾ ਜਿੰਦਰਾ ਤੋੜਨ ਸਮੇਂ ਪਹਿਲਾਂ ਮੂੰਹ ਨੰਗਾ ਸੀ ਬਾਅਦ ਵਿਚ ਉਸ ਨੇ ਸਿਰ ਵਾਲਾ ਪਰਨਾ ਲਾਹ ਕੇ ਮੂੰਹ ਢੱਕ ਲਿਆ ਪਰ ਉਨ੍ਹਾਂ ਨੇ ਚੋਰ ਨੂੰ ਪਛਾਣ ਲਿਆ ਹੈ | ਉਨ੍ਹਾਂ ਨੇ ਚੋਰ ਦਾ ਨਾਂ ਅਤੇ ਚੋਰੀ ਦੀ ਘਟਨਾ ਦੀ ਸੰਬੰਧੀ ਰਈਆ ਪੁਲਿਸ ਚੌਂਕੀ ਇਤਲਾਹ ਦੇ ਦਿੱਤੀ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਕੋਹਲੂ ਤੋਂ ਪਹਿਲਾਂ ਵੀ ਤਿੰਨ-ਚਾਰ ਵਾਰ ਚੋਰੀ ਹੋ ਚੁੱਕੀ ਹੈ |