ਅੰਮਿ੍ਤਸਰ, 31 ਮਈ (ਗਗਨਦੀਪ ਸ਼ਰਮਾ)-ਡੀ. ਆਰ. ਜੂਨੀਅਰ ਕੈਂਪਸ 'ਚ ਰੈੱਡ ਡੇਅ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਹੜੇ ਨੂੰ ਲਾਲ ਰੰਗ ਦੇ ਗੁਬਾਰਿਆਂ ਨਾਲ ਸਜਾਇਆ ਗਿਆ, ਲਾਲ ਰੰਗ ਦੇ ਪਹਿਰਾਵੇ 'ਚ ਆਏ ਨੰਨ੍ਹੇ ਬੱਚਿਆਂ ਨੂੰ ਅਧਿਆਪਕਾ ਨੀਨਾ ਨੇ ਲਾਲ ਰੰਗ ਦੀਆਂ ਚੀਜ਼ਾਂ ਦਿਖਾ ਕੇ ਅਤੇ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਇਸ ਰੰਗ ਦੀ ਪਹਿਚਾਣ ਕਰਵਾਈ | ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੇ ਤਰਬੂਜ ਦਾ ਆਨੰਦ ਵੀ ਮਾਣਿਆ | ਸਕੂਲ ਦੇ ਪਿ੍ੰਸੀਪਲ ਰਵਿੰਦਰ ਪਠਾਨੀਆ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਬੱਚਿਆਂ ਦੇ ਹੁਨਰ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉਹ ਖੇਡਦੇ ਹੋਏ ਜਲਦੀ ਸਿੱਖਦੇ ਹਨ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਯੈਲੋ ਡੇਅ ਅਤੇ ਗ੍ਰੀਨ ਡੇਅ ਵੀ ਮਨਾਇਆ ਜਾਵੇਗਾ | ਇਸ ਮੌਕੇ ਵਾਈਸ ਪਿ੍ੰਸੀਪਲ ਹਿਮਾਨੀ ਪਠਾਨੀਆ, ਮੈਡਮ ਨੀਨਾ, ਮਧੂ, ਆਰਤੀ, ਨੇਹਾ ਆਦਿ ਵੀ ਮੌਜੂਦ ਸਨ |