ਅੰਮਿ੍ਤਸਰ, 31 ਮਈ (ਗਗਨਦੀਪ ਸ਼ਰਮਾ)-ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਪਿ੍ੰਸੀਪਲ ਡਾ. ਕੁਲਵਿੰਦਰ ਸਿੰਘ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਾਲਜ ਵਿਚ ਸੇਵਾਦਾਰ ਦੇ ਅਹੁਦੇ 'ਤੇ ਸੇਵਾ ਨਿਭਾਅ ਰਹੇ ਬੀਬੀ ਗੁਰਬਚਨ ਕੌਰ ਨੂੰ ਸੇਵਾ ਮੁਕਤ ਹੋਣ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਾਲਜ ਦੇ ਪ੍ਰੋਫੈਸਰ ਡਾ. ਗੁਰਜੰਟ ਸਿੰਘ ਨੇ ਸਟੇਟ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਬੀਬੀ ਗੁਰਬਚਨ ਕੌਰ ਦੇ ਸੇਵਾਕਾਲ ਦੇ ਆਰੰਭ ਤੋਂ ਹੁਣ ਤੱਕ ਦੇ ਸਫਰ ਦੀਆਂ ਵਿਸ਼ੇਸ਼ ਯਾਦਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਦੇ ਰੂਪ ਵਜੋਂ ਨਿਭਾਈ | ਵਿਸ਼ੇਸ਼ ਤੌਰ 'ਤੇ ਪੁੱਜੇ ਡਾ. ਰੁਪਿੰਦਰ ਸਿੰਘ (ਪਿ੍ੰਸੀਪਲ ਸ਼ਹੀਦ ਬਾਬਾ ਜੀਵਨ ਸਿੰਘ ਕਾਲਜ, ਸਤਲਾਣੀ ਸਾਹਿਬ) ਨੇ ਕਿਹਾ ਕਿ ਬੀਬੀ ਗੁਰਬਚਨ ਕੌਰ ਨੂੰ ਅੱਜ ਤੱਕ ਕਿਸੇ ਪ੍ਰਕਾਰ ਦੇ ਵਾਦ-ਵਿਵਾਦ ਵਿਚ ਪੈਂਦਿਆਂ ਨਹੀਂ ਦੇਖਿਆ | ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾ. ਜਤਿੰਦਰ ਕੌਰ, ਸੁਪਰਿਟੈਂਡੈਂਟ ਸ਼ਿਵਰਾਜ ਸਿੰਘ, ਮਨਿੰਦਰ ਮੋਹਨ ਸਿੰਘ, ਬੀਬੀ ਗੁਰਬਚਨ ਕੌਰ ਦੇ ਪਰਿਵਾਰਕ ਮੈਂਬਰ ਅਤੇ ਕਾਲਜ ਦਾ ਸਮੂਹ ਸਟਾਫ ਵੀ ਹਾਜ਼ਰ ਸੀ |