30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਹੰਤ ਜਤਿੰਦਰ ਸਿੰਘ ਭੈਲ ਨਿਰਮਲਾ ਸੰਤ ਮੰਡਲ (ਰਜਿ:) ਦਾ ਮੁੱਖ ਬੁਲਾਰਾ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 01-06-2025
ਅੰਮਿ੍ਤਸਰ, 31 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਨਿਰਮਲ ਕੁਟੀਆ ਸੀਚੇਵਾਲ ਸੰਤ ਅਵਤਾਰ ਸਿੰਘ ਸੀਚੇਵਾਲ ਦੀ 37ਵੀਂ ਬਰਸੀ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਨਿਰਮਲਾ ਸੰਤ ਮੰਡਲ (ਰਜਿ.) ਪੰਜਾਬ ਵਲੋਂ ਨਿਰਮਲ ਭੇਖ ਦੀਆਂ ਵਧੀਆ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮਹੰਤ ਜਤਿੰਦਰ ਸਿੰਘ ਭੈਲ ਨਿਰਮਲ ਪ੍ਰਕਾਸ਼ ਦੇ ਮੁੱਖ ਸੇਵਾਦਾਰ ਨੂੰ ਨਿਰਮਲਾ ਸੰਤ ਮੰਡਲ (ਰਜਿ:) ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ | ਇਸ ਮੌਕੇ ਬਲਬੀਰ ਸਿੰਘ ਸੀਚੇਵਾਲ ਚੇਅਰਮੈਨ/ਸਰਪ੍ਰਸਤ ਨਿਰਮਲ ਸੰਤ ਮੰਡਲ ਤੋਂ ਇਲਾਵਾ ਪ੍ਰਧਾਨ ਸੰਤ ਸੰਤੋਖ ਸਿੰਘ, ਜਨਰਲ ਸਕੱਤਰ ਸੰਤ ਜੀਤ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਮਹੰਤ ਤੇਜਾ ਸਿੰਘ ਖੁੱਡਾ ਹੁਸ਼ਿਆਰਪੁਰ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਜਗਤਾਰ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ ਅਤੇ ਡਾ. ਆਸਾ ਸਿੰਘ ਘੁੰਮਣ ਨੇ ਇੰਜੀ: ਜਤਿੰਦਰ ਸਿੰਘ ਭੈਲ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਦੌਰਾਨ ਮਹੰਤ ਇੰਜ: ਜਤਿੰਦਰ ਸਿੰਘ ਭੈਲ ਨੇ ਕਿਹਾ ਕਿ ਉਹ ਮੰਡਲ, ਪੰਥ ਅਤੇ ਵਾਤਾਵਰਣ ਪ੍ਰਤੀ ਆਪਣੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਤੰਬਾਕੂ ਇਸਤੇਮਾਲ ਦੇ ਖ਼ਿਲਾਫ਼ ਕੀਤੀ ਆਵਾਜ਼ ਬੁਲੰਦ <br/> ਅਗਲੀ ਖ਼ਬਰ ਸ਼ਹੀਦ ਬਾਬਾ ਸੰਤੋਖ ਸਿੰਘ ਦਾ ਸਾਲਾਨਾ ਜੋੜ ਮੇਲਾ ਕੱਲ੍ਹ, ਤਿਆਰੀਆਂ ਮੁਕੰਮਲ - ਜਥੇ. ਬਾਬਾ ਜੋਗਾ ਸਿੰਘ <br/>
Ad Position 24