ਅੰਮਿ੍ਤਸਰ, 1 ਜੂਨ (ਗਗਨਦੀਪ ਸ਼ਰਮਾ)-ਮਜੀਠਾ ਰੋਡ ਪੁਲਿਸ ਵਲੋਂ 1.08 ਕਿਲੋਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਏ. ਐੱਸ. ਆਈ. ਜਤਿੰਦਰ ਸਿੰਘ 'ਤੇ ਆਧਾਰਤ ਪੁਲਿਸ ਪਾਰਟੀ ਵਲੋਂ ਗਰਾਉਂਡ ਅਬਾਦੀ, ਕਰਮਪੁਰਾ ਦੇ ਖੇਤਰ 'ਚੋਂ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਪ੍ਰਭਜੋਤ ਸਿੰਘ ਉਰਫ਼ ਗਿਲਟਰੀ ਵਾਸੀ ਕੋਟ ਖਾਲਸਾ, ਥਾਣਾ ਇਸਲਾਮਾਬਾਦ ਤੇ ਦਵਿੰਦਰ ਸਿੰਘ ਉਰਫ਼ ਦੇਵ ਵਾਸੀ ਪਿੰਡ ਮਾਹਲ, ਥਾਣਾ ਕੰਬੋਅ ਅੰਮਿ੍ਤਸਰ ਦਿਹਾਤੀ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਦੋਹਾਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਅਤੇ ਪ੍ਰੋਪਰਟੀ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ |
ਹੈਰੋਇਨ ਸਮੇਤ 2 ਨਸ਼ਾ ਤਸਕਰ ਗਿ੍ਫ਼ਤਾਰ
ਅਜੀਤ ਡੈਸਕ
02-06-2025