03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਾਕਿ ’ਚ ਪੋਲੀਓ ਟੀਮ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਦਲ ’ਤੇ ਹਮਲਾ- 2 ਮੁਲਾਜ਼ਮਾਂ ਦੀ ਮੌਤ

ਅੰਮ੍ਰਿਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬੇ ਖ਼ੈਬਰ ਪਖਤੂਨਖਵਾ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਟੀਕਾਕਰਨ ਟੀਮ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਦਲ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 04-11-2026
ਅੰਮ੍ਰਿਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬੇ ਖ਼ੈਬਰ ਪਖਤੂਨਖਵਾ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਟੀਕਾਕਰਨ ਟੀਮ ਦੀ ਸੁਰੱਖਿਆ ’ਚ ਤਾਇਨਾਤ ਪੁਲਿਸ ਦਲ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਿਲ੍ਹਾ ਪੁਲਿਸ ਅਧਿਕਾਰੀ ਰਜ਼ਾ ਖ਼ਾਨ ਮੁਤਾਬਿਕ ਪੁਲਿਸ ਦੀ ਇਕ ਟੀਮ ਯਾਖ ਡਾਂਡ ਪਿੰਡ ਵੱਲ ਜਾ ਰਹੀ ਸੀ ਤਾਂ ਜੋ ਉੱਥੇ ਪੋਲੀਓ ਦੀਆਂ ਬੂੰਦਾਂ ਪਿਲਾਉਣ ਵਾਲੀ ਟੀਮ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਇਸੇ ਦੌਰਾਨ ਮੋਹਮੰਦ ਜ਼ਿਲ੍ਹੇ ਦੀ ਪਿੰਡਿਆਲੀ ਤਹਿਸੀਲ ’ਚ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਪੁਲਿਸ ਦਲ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਜ਼ਖ਼ਮੀ ਜਵਾਨ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਘਲਨਾਈ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਦੁਨੀਆ ’ਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਹੀ ਅਜਿਹੇ ਦੇਸ਼ ਹਨ ਜਿੱਥੇ ਪੋਲੀਓ ਵਾਇਰਸ ਅਜੇ ਵੀ ਮੌਜੂਦ ਹੈ। ਇਸ ਦਾ ਮੁੱਖ ਕਾਰਨ ਗ਼ਲਤ ਧਾਰਨਾਵਾਂ ਅਤੇ ਅਫ਼ਵਾਹਾਂ ਹਨ। ਇਨਕਾਰ ਕਰਨ ਵਾਲੇ ਲੋਕਾਂ ਦਾ ਦਾਅਵਾ ਹੈ ਕਿ ਟੀਕੇ ਨਾਲ ਸਰੀਰ ’ਚ ਮਾੜੇ ਪ੍ਰਭਾਵ ਪੈਦਾ ਹੁੰਦੇ ਹਨ ਅਤੇ ਇਹ ਸੁਰੱਖਿਅਤ ਨਹੀਂ ਹੈ। ਪਾਕਿ ’ਚ ਸੈਂਕੜੇ ਪੋਲੀਓ ਸਿਹਤ ਕਰਮਚਾਰੀਆਂ ਦੀਆਂ ਅੱਤਵਾਦੀ ਸਮੂਹਾਂ ਦੁਆਰਾ ਹੱਤਿਆਵਾਂ ਕੀਤੀਆਂ ਗਈਆਂ ਹਨ। ਉੱਥੇ ਪੋਲੀਓ ਸਿਹਤ ਕਰਮਚਾਰੀਆਂ ਦੇ ਨਾਲ ਇਲਾਕਿਆਂ ’ਚ ਬਕਾਇਦਾ ਹਥਿਆਰਬੰਦ ਸੁਰੱਖਿਆ ਕਰਮਚਾਰੀ ਵੀ ਭੇਜੇ ਜਾ ਰਹੇ ਹਨ। ਟਾਂਕ ਜ਼ਿਲ੍ਹੇ ’ਚੋਂ ਚਾਰ ਪੋਲੀਓ ਕਰਮੀ ਅਗਵਾ : ਸੂਬੇ ’ਚ ਵਾਪਰੀ ਇਕ ਹੋਰ ਘਟਨਾ ਵਿਚ ਟਾਂਕ ਜ਼ਿਲ੍ਹੇ ’ਚ ਹਥਿਆਰਬੰਦ ਵਿਅਕਤੀਆਂ ਨੇ ਚਾਰ ਪੋਲੀਓ ਕਰਮੀਆਂ ਨੂੰ ਅਗਵਾ ਕਰ ਲਿਆ। ਸਥਾਨਕ ਪੁਲਿਸ ਅਧਿਕਾਰੀ ਅਬਦੁਲ ਸਮਦ ਖ਼ਾਨ ਨੇ ਦੱਸਿਆ ਕਿ ਬੰਦੂਕਧਾਰੀ ਇਨ੍ਹਾਂ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕਿਸੇ ਅਣਪਛਾਤੀ ਥਾਂ ’ ਤੇ ਲੈ ਗਏ ਹਨ। ਸੁਰੱਖਿਆ ਬਲਾਂ ਨੇ ਅਗਵਾ ਕੀਤੇ ਗਏ ਸਿਹਤ ਕਰਮੀਆਂ ਨੂੰ ਸੁਰੱਖਿਅਤ ਛੁਡਵਾਉਣ ਲਈ ਆਸ-ਪਾਸ ਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ। ਫ਼ਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
Ad Position 22
No active advertisement
ਪਿਛਲੀ ਖ਼ਬਰ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ’ਤੇ ਰੋਜ਼ਾਨਾ ਲੱਗ ਰਿਹਾ ਭਾਰੀ ਟਰੈਫ਼ਿਕ ਜਾਮ ਅਗਲੀ ਖ਼ਬਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 2027 ’ਚ ਸੂਬੇ ਅੰਦਰ ਮੁੜ ਆਮ ਆਦਮੀ ਪਾਰਟੀ ਦੀ ਬਣੇਗੀ ਸਰਕਾਰ- ਛੀਨਾ
Ad Position 24