ਮੋਬਾਈਲ ਵਿੰਗ ਅੰਮ੍ਰਿਤਸਰ ਵਲੋਂ ਰੇਲਵੇ ਸਟੇਸ਼ਨ ’ਤੇ ਵੱਡੀ ਕਾਰਵਾਈ
ਗੁਪਤ ਸੂਚਨਾ ’ਤੇ ਤੰਬਾਕੂ ਦੇ 28 ਨੱਗ ਕੀਤੇ ਜ਼ਬਤ
ਅੰਮ੍ਰਿਤਸਰ, 3 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਮੋਬਾਈਲ ਵਿੰਗ ਅੰਮ੍ਰਿਤਸਰ ਵਲੋਂ ਰੇਲਵੇ ਸਟੇਸ਼ਨ ’ਤੇ ਵੱਡੀ ਕਾਰਵਾਈ ਕਰਦੇ ਹੋਏ ਤੰਬਾਕੂ ਦੇ 28 ਨੱਗ ਜ਼ਬਤ ਕੀਤੇ ਹਨ। ਜਾਣਕਾਰੀ ਮੁਤਾਬਕ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੂ.
ਅੰਮ੍ਰਿਤਸਰ, 3 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਮੋਬਾਈਲ ਵਿੰਗ ਅੰਮ੍ਰਿਤਸਰ ਵਲੋਂ ਰੇਲਵੇ ਸਟੇਸ਼ਨ ’ਤੇ ਵੱਡੀ ਕਾਰਵਾਈ ਕਰਦੇ ਹੋਏ ਤੰਬਾਕੂ ਦੇ 28 ਨੱਗ ਜ਼ਬਤ ਕੀਤੇ ਹਨ। ਜਾਣਕਾਰੀ ਮੁਤਾਬਕ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੂ. ਪੀ. ਤੋਂ ਅੰਮ੍ਰਿਤਸਰ ਆ ਰਹੀ ਗੱਡੀ ਨੰਬਰ-1462 3 ਸੀਰ ਗੋਵਰਧਣਪੁਰ ਵਾਰਾਣਸੀ ਐਕਸਪ੍ਰੈਸ ’ਚ ਗ਼ੈਰ ਕਾਨੂੰਨੀ ਸਾਮਾਨ ਆ ਰਿਹਾ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਵਿਭਾਗ ਦੇ ਈ. ਟੀ. ਓ. ਰਮਨ ਕੁਮਾਰ ਸ਼ਰਮਾ, ਈ. ਟੀ. ਓ. ਹਰਪ੍ਰੀਤ ਸਿੰਘ, ਈ. ਟੀ. ਓ. ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰੇਲਵੇ ਸਟੇਸ਼ਨ ’ਤੇ 28 ਨੱਗ ਜ਼ਬਤ ਕੀਤੇ, ਜਿਨ੍ਹਾਂ ’ਚ ਤੰਬਾਕੂ ਮੌਜੂਦ ਸੀ। ਟੀਮ ਵਲੋਂ ਜ਼ਬਤ ਕੀਤੇ ਨਗਾਂ ਨੂੰ ਵਿੰਗ ਦੇ ਦਫ਼ਤਰ ਲਿਆਂਦਾ ਗਿਆ, ਜਿੱਥੇ ਬਰਾਮਦ ਕੀਤੇ ਨੱਗਾਂ ਦੇ ਮੁਲਾਂਕਣ ਦੀ ਕਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਪਰੰਤ ਵਿਭਾਗ ਵਲੋਂ ਬਣਦਾ ਜ਼ੁਰਮਾਨਾ ਵਸੂਲਿਆ ਜਾਵੇਗਾ।