05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਇਕ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ 2 ਪਿਸਤੌਲਾਂ ਸਮੇਤ 4 ਕਾਬੂ

Ad Position 21
No active advertisement
ਅਜੀਤ ਡੈਸਕ 02-06-2025
ਅੰਮਿ੍ਤਸਰ, 1 ਜੂਨ (ਗਗਨਦੀਪ ਸ਼ਰਮਾ)-ਐਂਟੀ ਨਾਰਕੋਟਿਕਸ ਟਾਸਕ ਫੋਰਸ, ਬਾਰਡਰ ਰੇਂਜ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਚੱਲ ਰਹੇ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਇਕ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ 2 ਪਿਸਤੌਲਾਂ ਸਮੇਤ 4 ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ 'ਚ ਇਕ ਨਾਬਾਲਗ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥਾਣਾ ਏ. ਐੱਨ. ਟੀ. ਐਫ਼, ਅਧੀਨ ਧਾਰਾ ਐੱਸ. ਏ. ਐੱਸ. ਨਗਰ ਦਰਜ ਕੀਤੇ ਮਾਮਲੇ ਦੀ ਤਫਤੀਸ਼ ਦੌਰਾਨ ਗੁਰਸਾਹਿਲ ਸਿੰਘ ਵਾਸੀ ਜਠੌਲ ਅਤੇ ਇਕ ਨਾਬਾਲਗ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਪਿਸਟਲ ਗਲੋਕ 9 ਐੱਮ. ਐੱਮ. ਸਮੇਤ ਮੈਗਜ਼ੀਨ ਬਰਾਮਦ ਕੀਤਾ ਗਿਆ | ਇਨ੍ਹਾਂ ਦੋਹਾਂ ਦੀ ਪੁੱਛਗਿਛ 'ਤੇ ਮਲਕੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਵਾਸੀ ਭੂਸੇ, ਜ਼ਿਲ੍ਹਾ ਤਰਨ-ਤਾਰਨ ਨੂੰ 01 ਕਿਲੋ 65 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਗਿਆ | ਤਿੰਨ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਜਦੋਂ ਕਿ ਨਾਬਾਲਗ ਲੜਕੇ ਨੂੰ ਅਬਜਰਵੇਸ਼ਨ ਹੋਮ ਵਿਚ ਦਾਖ਼ਲ ਕਰਵਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 6 ਸਾਲ ਪਹਿਲਾਂ ਕੀਤਾ ਐਲਾਨ ਸਰਕਾਰੀ ਫਾਈਲਾਂ 'ਚ ਹੋ ਚੁੱਕਿਆ ਦਫ਼ਨ ਜਲਿ੍ਹਆਂਵਾਲਾ ਬਾਗ ਵਿਖੇ ਨਹੀਂ ਸ਼ੁਰੂ ਹੋ ਸਕੀ ਰ... ਅਗਲੀ ਖ਼ਬਰ ਸਰਕਾਰੀ ਕਰਮਚਾਰੀਆਂ ਨਾਲ ਹੱਥੋਪਾਈ ਕਰਨ 'ਤੇ ਮਾਮਲਾ ਦਰਜ
Ad Position 24