ਅੰਮਿ੍ਤਸਰ, 1 ਜੂਨ (ਗਗਨਦੀਪ ਸ਼ਰਮਾ)-ਯੂ. ਆਰ. ਕੇ. ਯੂ. ਮੰਡਲ ਕਾਰਜਕਾਰੀ ਦੀ ਮੀਟਿੰਗ ਮੰਡਲ ਪ੍ਰਧਾਨ ਵਿਕਾਸ ਜੇਟਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੰਡਲ ਸਕੱਤਰ ਐੱਸ. ਐੱਸ. ਮਾਨ ਅਤੇ ਬੀਆਰਐੱਮਐੱਸ ਦੇ ਕੌਮੀ ਕਾਰਜਕਾਰੀ ਮੈਂਬਰ ਮਦਨ ਲਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਤੋਂ ਇਲਾਵਾ ਫ਼ਿਰੋਜ਼ਪੁਰ ਡਿਵੀਜ਼ਨ ਤੋਂ ਬ੍ਰਾਂਚ ਸਕੱਤਰ ਤੇ ਪ੍ਰਧਾਨ ਵੀ ਪਹੁੰਚੇ | ਇਸ ਮੀਟਿੰਗ ਦੌਰਾਨ ਬ੍ਰਾਂਚ ਵਿਸਥਾਰ ਯੋਜਨਾ, ਸਾਲਾਨਾ ਸੰਮੇਲਨ ਦੇ ਆਯੋਜਨ, 21-22 ਜੂਨ ਨੂੰ ਹੋਣ ਵਾਲੀ ਮੀਟਿੰਗ, ਸਟਾਫ ਦੀ ਘਾਟ, ਕਰਮਚਾਰੀਆਂ ਦੀ ਛੁੱਟੀ, ਓਟੀਏ ਨਾਲ ਸੰਬੰਧਤ ਸਮੱਸਿਆਵਾਂ ਆਦਿ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਹੋਇਆ | ਇਸ ਮੌਕੇ ਕੁਲਭੁਸ਼ਣ ਸ਼ਰਮਾ, ਦੇਵੇਂਦਰ ਰਾਣਾ, ਪਿ੍ਤਪਾਲ ਸਿੰਘ, ਰਾਜਕਿਸ਼ੋਰ, ਦੀਪਕ ਦਹੀਆ, ਅਮਿਤ ਕੁਮਾਰ, ਓਮਪ੍ਰਕਾਸ਼, ਪਰਮਿੰਦਰ ਸਿੰਘ, ਪੰਕਜ ਕੁਮਾਰ, ਸੁਸ਼ੀਲ ਕੁਮਾਰ, ਭਾਰਤੀ ਡਾਕ ਸੇਵਾ ਫੈਡਰੇਸ਼ਨ ਤੋਂ ਮਨਜੀਤ ਸਿੰਘ, ਗੁਰਮੀਤ ਸਿੰਘ ਤੇ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ |