05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਯੁਵਾ ਓਲੰਪਿਕਸ ’ਚ ਤਨਵੀ ਪਤਰੀ ਨੇ ਰਚਿਆ ਇਤਿਹਾਸ, ਬੈਡਮਿੰਟਨ ਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਡਕਾਰ 5 ਨਵੰਬਰ (ਇੰਟ)-ਭਾਰਤ ਦੀ 15 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਪਤਰੀ ਨੇ ਯੂਥ ਓਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਉਹ ਯੂਥ ਓਲੰਪਿਕਸ ਦੇ ਬੈਡਮਿੰਟਨ ਮਹਿਲਾ ਸਿੰਗਲਜ਼ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ...

Ad Position 21
No active advertisement
ਅਜੀਤ ਡੈਸਕ 06-11-2026
ਜਾਪਾਨ ਦੀ ਖਿਡਾਰਨ ਨੂੰ ਹਰਾ ਕੇ ਫਾਈਨਲ ’ਚ ਬਣਾਈ ਜਗ੍ਹਾ, ਭਾਰਤ ਲਈ ਪਹਿਲਾ ਮਹਿਲਾ ਬੈਡਮਿੰਟਨ ਤਗ਼ਮਾ ਕੀਤਾ ਪੱਕਾ

ਡਕਾਰ 5 ਨਵੰਬਰ (ਇੰਟ)-ਭਾਰਤ ਦੀ 15 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਪਤਰੀ ਨੇ ਯੂਥ ਓਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਉਹ ਯੂਥ ਓਲੰਪਿਕਸ ਦੇ ਬੈਡਮਿੰਟਨ ਮਹਿਲਾ ਸਿੰਗਲਜ਼ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ।

ਤਨਵੀ ਨੇ ਸੈਮੀਫਾਈਨਲ ਮੁਕਾਬਲੇ ਵਿਚ ਜਾਪਾਨ ਦੀ ਯੂਜ਼ੁਨੋ ਵਾਤਾਨਾਬੇ ਨੂੰ ਸਖ਼ਤ ਟੱਕਰ ਦਿੰਦਿਆਂ 21-14, 11-21 ਅਤੇ 21-19 ਨਾਲ ਹਰਾਇਆ। ਤਿੰਨ ਗੇਮਾਂ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ਵਿਚ ਤਨਵੀ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਹੌਸਲਾ ਦਿਖਾਇਆ ਅਤੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ।

ਇਸ ਜਿੱਤ ਨਾਲ ਤਨਵੀ ਨੇ ਭਾਰਤ ਲਈ ਯੂਥ ਓਲੰਪਿਕਸ ਦੇ ਮਹਿਲਾ ਸਿੰਗਲਜ਼ ਬੈਡਮਿੰਟਨ ਵਿਚ ਪਹਿਲਾ ਤਗ਼ਮਾ ਵੀ ਪੱਕਾ ਕਰ ਦਿੱਤਾ ਹੈ। ਹੁਣ ਫਾਈਨਲ ਵਿਚ ਉਸ ਦਾ ਸਾਹਮਣਾ ਚੀਨ ਦੀ ਖਿਡਾਰਨ ਝਾਂਗ ਯੀ ਸ਼ਿਨ ਨਾਲ ਹੋਵੇਗਾ। ਦੇਸ਼ ਵਾਸੀਆਂ ਦੀਆਂ ਨਜ਼ਰਾਂ ਹੁਣ ਤਨਵੀ ਦੇ ਫਾਈਨਲ ਮੁਕਾਬਲੇ ’ਤੇ ਟਿਕੀਆਂ ਹੋਈਆਂ ਹਨ। 

 

 
Ad Position 22
No active advertisement
ਪਿਛਲੀ ਖ਼ਬਰ ਲੰਡਨ ਦੇ ਹੀਥਰੋ ਤੇ ਬਰਮਿੰਘਮ ਹਵਾਈ ਅੱਡਿਆਂ ਨੂੰ ਵੀ ਮਿਲੀਆਂ ਬੰਬ ਦੀਆਂ ਧਮਕੀਆਂ ਅਗਲੀ ਖ਼ਬਰ ਐਡਿਨਬਰਾ ਦੇ ਫ਼ਿਲਮਹਾਊਸ ਵਿਖੇ 4 ਤੋਂ 6 ਦਸੰਬਰ ਤੱਕ ਹੋਵੇਗਾ ਭਾਰਤੀ ਫ਼ਿਲਮ ਮੇਲਾ
Ad Position 24