05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੋਧਾਨਗਰੀ ਮਿਡਲ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਕਰਵਾਈ

Ad Position 21
No active advertisement
ਅਜੀਤ ਡੈਸਕ 02-06-2025
ਟਾਂਗਰਾ, 1 ਜੂਨ (ਹਰਜਿੰਦਰ ਸਿੰਘ ਕਲੇਰ)-ਪਿੰਡ ਜੋਧਾਨਗਰੀ ਦੇ ਮਿਡਲ ਸਕੂਲ ਵਿਖੇ ਪਿੰ੍ਰਸੀਪਲ ਹਰਜੋਤ ਕੌਰ ਦੀ ਅਗਵਾਈ ਵਿਚ ਮਾਪੇ-ਅਧਿਆਪਕ ਮੀਟਿੰਗ ਕਰਵਾਈ ਗਈ | ਜਿਸ ਵਿਚ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਬੁਲਾਰਿਆਂ ਵਲੋਂ ਬੱਚਿਆਂ ਨੂੰ ਮੌਜੂਦਾ ਦੌਰ ਵਿਚ ਸਕੂਲ ਸਿੱਖਿਆ ਦੇ ਨਾਲ ਸਮਾਜ ਵਿਚਲੇ ਬੁਰੇ ਪੱਖਾਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਅੱਗੇ ਵਧਿਆ ਜਾਵੇ ਕਿ ਅਸੀਂ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਸਕੀਏ | ਸੂਬੇ: ਕੁਲਵੰਤ ਸਿੰਘ ਨੇ ਲਿਫਾਫਿਆਂ ਦੀ ਰੋਕਥਾਮ ਅਤੇ ਪਾਣੀ ਦੀ ਹੋ ਰਹੀ ਦੁਰਵਰਤੋਂ 'ਤੇ ਚਿੰਤਾ ਪ੍ਰਗਟਾਉਂਦਿਆਂ ਸਹੀ ਵਰਤੋਂ ਕਰਨ ਲਈ ਬੱਚਿਆਂ ਨੂੰ ਵਧੇਰੇ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਮੁਖੀ ਨੇ ਦੱਸਿਆ ਕਿ ਸਾਡੇ ਬੱਚੇ ਪੜ੍ਹਾਈ ਵਿਚ ਬਹੁਤ ਲਾਇਕ ਹਨ ਤੇ ਮਨ ਲਾ ਕੇ ਪੜ੍ਹਾਈ ਕਰਦੇ ਹਨ | ਹਾਲਾਂਕਿ ਸਾਡੇ ਕੋਲ ਸਕੂਲ ਅਧਿਆਪਕਾਂ ਦੀ ਕਾਫ਼ੀ ਘਾਟ ਹੈ, ਜੋ ਕਿ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਹੈ | ਇਸ ਮੌਕੇ ਬੀ. ਐੱਮ. ਰਈਆ ਜਸਬੀਰ ਕੌਰ, ਸਕੂਲ ਮੁਖੀ ਹਰਜੋਤ ਕੌਰ, ਮੈਡਮ ਰਿੱਤੂ ਬਾਲਾ, ਮਾ. ਜੈਬਲਦੀਪ ਸਿੰਘ, ਸਰਪੰਚ ਗੁਰਮੀਤ ਕੌਰ, ਕਰਨਬੀਰ, ਮੁਖਬੈਨ ਸਿੰਘ, ਜਥੇ: ਤਲਵਿੰਦਰ ਸਿੰਘ ਬਾਊ, ਇਕਬਾਲ ਸਿੰਘ ਸਿੱਧੂ, ਜਸਬੀਰ ਸਿੰਘ ਜੱਸ, ਗੁਰਸਿਮਰਨਜੀਤ ਸਿੰਘ ਮੰਗਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਨਾ ਦਲ ਵਲੋਂ ਕਾਰ ਸੇਵਾ ਵਾਲੇ ਬਾਬਾ ਹਰਜਿੰਦਰ ਸਿੰਘ ਜਿੰਦਾ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਨਾਬਾਲਗ ਲੜਕੀ ਵਲੋਂ ਆਪਣੀ ਮਾਤਾ ਤੇ ਪਤੀ ਖ਼ਿਲਾਫ਼ ਮੁਕੱਦਮਾ ਦਰਜ
Ad Position 24